ਕਪੂਰਥਲਾ,ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਚੂਹੜਵਾਲ ਵਿਲਾ ਕੋਠੀ ਵਿਖੇ ਕਰੀਬ ਦਰਜਨ ਭਰ ਪਿੰਡਾਂ ਤੋਂ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਵਰਕਰਾਂ ਦੀ ਖੁੱਲੀ ਮੀਟਿੰਗ ਪੂਰਨ ਸਿੰਘ ਅਲੌਦੀਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਮੇਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਨਿਰਮਲ ਸਿੰਘ ਛੱਜਲਵੱਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਾਰਟੀ ਨੇ ਦੇਸ਼ ਪੱਧਰ ਉਪਰ ਫਾਸਿਸਟ ਮੋਦੀ ਸਰਕਾਰ ਨੂੰ ਹਰਾਉਣ ਅਤੇ ਇੰਡੀਆ ਗਠਜੋੜ ਨੂੰ ਜਿਤਾਉਣ ਦਾ ਦਾ ਸੱਦਾ ਦਿੱਤਾ ਗਿਆ ਹੈ ਕਿਉਂਕਿ ਲਿਬਰੇਸ਼ਨ ਇੰਡੀਆ ਗਠਜੋੜ ਦਾ ਹਿੱਸਾ ਹੈ। ਅੱਜ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ 14 ਮਾਰਚ ਨੂੰ ਦਿੱਲੀ ਵਿਚ ਮਹਾ ਪੰਚਾਇਤ ਕਰਨ ਦੇ ਸੱਦੇ ਦੀ ਹਮਾਇਤ ਕੀਤੀ ਗਈ ਅਤੇ ਪਾਰਟੀ ਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਨੂੰ ਦਿਲੀਂ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ। ਮਤਾ ਪਾਸ ਕੀਤਾ ਗਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਪਾਰਟੀ ਮੈਂਬਰਸ਼ਿਪ ਕਰਨ ਦੀ ਮੁਹਿੰਮ ਚਲਾਈ ਜਾਵੇ, ਇਕ ਹੋਰ ਮਤੇ ਵਿੱਚ 13 ਅਪ੍ਰੈਲ ਨੂੰ ਕਪੂਰਥਲਾ ਦੇ ਵਿਲਾ ਕੋਠੀ ਮੋੜ ਉਪਰ ਦੋ ਵਾਈਕਲਾ ਦੇ ਹੋਏ ਹਾਦਸੇ ਦੇ ਕੇਸ ਨੂੰ ਪਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਿਲਾ ਕੋਠੀ ਸਮੇਤ 8 ਵਿਅਕਤੀਆ ਵਿਰੁੱਧ ਇਰਾਦਾ ਕਤਲ ਦਾ ਥਾਣਾ ਸਿਟੀ-2 ਵਿਚ ਐੱਫ ਆਈ ਆਰ ਨੰਬਰ 363 ਤਹਿਤ ਮੁਕੱਦਮਾ ਦਰਜ ਕਰਨ ਦੀ ਨਿਖੇਦੀ ਕਰਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਪੜਤਾਲ ਕਰਕੇ ਝੂਠਾ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।ਇਸ ਸਮੇਂ ਰਾਜ ਸਿੰਘ , ਬਲਵਿੰਦਰ ਸਿੰਘ, ਜਗਤਾਰ ਸਿੰਘ, ਪਰਮਜੀਤ ਸਿੰਘ , ਅਜੀਤ ਸਿੰਘ,ਨੰਦ ਸਿੰਘ ਅਤੇ ਮਹਿੰਦਰ ਸਿੰਘ ਅਲੌਦੀਪੁਰ ਸ਼ਾਮਲ ਸਨ।
ਸੀਪੀਆਈ ਐਮਐਲ ਲਿਬੇਰਸ਼ਨ ਦੇ ਵਰਕਰਾਂ ਨੂੰ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਪੂਰਨ ਸਿੰਘ ਅਲੌਦੀਪੁਰ ਤੇ ਪਾਰਟੀ ਆਗੂ ਨਿਰਮਲ ਸਿੰਘ ਛੱਜਲਵੱਡੀ।


