ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਲਾਰਿਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਨੂੰ ਕੋਈ ਹੈਰਾਨੀ ਭਰੀ ਗੱਲ ਨਾ ਦਸਦਿਆਂ ਇਸ ਨੂੰ ਕੇਂਦਰੀ ਏਜੰਸੀਆਂ ਦੀ ਪੰਜਾਬ ਵਿਰੋਧੀ ਸਾਜ਼ਸ਼ਾਂ ਦੀ ਅਗਲੀ ਕੜੀ ਦਸਿਆ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ 19ਮਾਰਚ ਨੂੰ ਮੂਸੇ ਵਾਲੇ ਦੀ ਅਯੋਜਤ ਕੀਤੀ ਗਈ ਬਰਸੀ ਤੋਂ ਪਹਿਲਾਂ ਇਸ ਇਨਟਰਵਿਊ ਦੀ ਵੀਡੀਓਜ਼ ਦਾ ਜ਼ਾਰੀ ਕਰਨਾ ਪੰਜਾਬ ਦੇ ਲੋਕਾਂ ਵਿੱਚ ਗੈਂਗਸਟਰ ਦੇ ਮੁਦੇ ਉਪਰ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਅਤੇ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਵੋਟਾਂ ਦਾ ਧਰਵੀਕਰਨ ਕਰਨ ਦੀ ਇਹ ਖਤਰਨਾਕ ਰਾਜਨੀਤਕ ਖੇਡ ਹੈ। ਉਨ੍ਹਾਂ ਕਿਹਾ ਕਿ ਲਿਬਰੇਸਨ ਦਾ ਮੰਨਣਾ ਹੈ ਕਿ ਪੰਜਾਬ ਦੇ ਗੈਂਗਸਟਰਾ ਦੀ ਪਿੱਠ ਪਿੱਛੇ ਕੇਂਦਰੀ ਏਜੰਸੀਆਂ ਕੰਮ ਕਰ ਰਹੀਆਂ ਹਨ ਤਾਂ ਜੋ ਪੰਜਾਬ ਵਿੱਚ ਅਮਨ ਕਾਨੂੰਨ ਦਾ ਮੁੱਦਾ ਹਮੇਸ਼ਾ ਬਣਿਆ ਰਹੇ ਪਰ ਪੰਜਾਬੀਆਂ ਨੂੰ ਅਫਸੋਸ ਹੈ ਕਿ ਪੰਜਾਬ ਦੀ ਮਾਨ ਸਰਕਾਰ ਗੈਂਗਸਟਰ ਦੇ ਪਾਕਿਸਤਾਨ ਨਾਲ ਸਬੰਧ ਜੋੜ ਕੇ ਭਾਜਪਾ ਦੀ ਰਾਜਨੀਤੀ ਦੀ ਹਿਸੇਦਾਰ ਬਣ ਰਹੀ ਹੈ, ਮਾਨ ਸਰਕਾਰ ਮੋਦੀ ਸਰਕਾਰ ਦੀ ਇਥੋਂ ਤੱਕ ਪਿਛਲਗੂ ਹੋ ਚੁੱਕੀ ਹੈ ਕਿ ਪੰਜਾਬ ਦੀ ਜਨਤਾ ਪਾਕਿਸਤਾਨ ਨਾਲ ਵਪਾਰ ਕਰਨ ਲਈ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਕਰ ਰਹੀ ਹੈ ਪਰ ਮਾਨ ਸਰਕਾਰ ਮੋਦੀ ਸਰਕਾਰ ਦੀ ਤਰਜ਼ ਤੇ ਪਾਕਿਸਤਾਨ ਨੂੰ ਪੰਜਾਬੀਆਂ ਦਾ ਦੁਸ਼ਮਣ ਦੱਸ ਕੇ ਵਪਾਰ ਲਈ ਵਾਹਗਾ ਬਾਰਡਰ ਖੋਲ੍ਹਣ ਦੀ ਵਿਰੋਧਤਾ ਦਰਜ਼ ਕਰਵਾ ਚੁੱਕੀ ਹੈ। ਲਿਬਰੇਸ਼ਨ ਨੇ ਕਿਹਾ ਕਿ ਗੈਂਗਸਟਰ ਵਰਗੇ ਸਵਾਲ ਲਗਾਤਾਰ ਚਰਚਾ ਵਿੱਚ ਰੱਖ ਕੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਜਨਤਾ ਦਾ ਬੁਨਿਆਦੀ ਮੁਦਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ। ਲਿਬਰੇਸ਼ਨ ਨੇ ਪੰਜਾਬੀਆਂ ਨੂੰ ਜੋਰਦਾਰ ਅਪੀਲ ਕਰਦਿਆ ਕਿਹਾ ਪੰਜਾਬ ਵਿਰੋਧੀ ਸਾਜ਼ਸ਼ਾਂ ਨੂੰ ਫੇਲ ਕਰਨ ਲਈ ਪੰਜਾਬ ਵਿੱਚ ਜਮਾਤੀ ਸੰਘਰਸ਼ ਨੂੰ ਲਾਮਬੰਦ ਕੀਤਾ ਜਾਵੇ


