ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)—ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਭੇਜੇ ਗਏ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਜੰਤਰ-ਮੰਤਰ ਦਿੱਲੀ ਵਿਖੇ ਸਾਬਕਾ ਸੈਨਿਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨੇ ਨੂੰ 25 ਦਿਨ ਪੂਰਾ ਹੋ ਗਏ ਹਨ। ਧਰਨੇ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਫੌਜੀ ਜੰਤਰ-ਮੰਤਰ ਦਿੱਲੀ ਪੁੱਜੇ ਅਤੇ ਜਵਾਨਾਂ ਦੇ ਇਸ ਇਤਿਹਾਸਕ ਰੋਸ ਮੁਜ਼ਾਹਰੇ ਦਾ ਹਿੱਸਾ ਬਣ ਕੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ ਕਿਉਂਕਿ ਪਹਿਲੀ ਵਾਰ ਜਵਾਨ ਆਪਣੇ ਹੱਕਾਂ ਲਈ ਆਪਣੇ ਦਮ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਨਪੁੰਸਕਤਾ ਕੋਈ ਬਿਮਾਰੀ ਨਹੀਂ ਹੈ, ਬਲਕਿ ਨਪੁੰਸਕ ਉਹ ਹੈ ਜੋ ਚੁੱਪਚਾਪ ਆਪਣੇ ਅਤੇ ਆਪਣੇ ਸਾਥੀਆਂ ‘ਤੇ ਹੁੰਦੇ ਜ਼ੁਲਮਾਂ, ਵਿਤਕਰੇ ਨੂੰ ਸਹਿਣ ਕਰਦਾ ਹੈ ਅਤੇ ਗਲਤ ਵਿਰੁੱਧ ਆਵਾਜ਼ ਨਹੀਂ ਉਠਾਉਂਦਾ, ਉਦਾਹਰਣ ਵਜੋਂ ਅੱਜ ਲੋਕ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ । ਉਹ ਸ਼ਾਮਲ ਨਹੀਂ ਹੋ ਰਹੇ ਅਤੇ ਘਰ ਬੈਠੇ ਚੁੱਪਚਾਪ ਪੁੱਛ ਰਹੇ ਹਨ ਕਿ ਉਹ 25 ਦਿਨਾਂ ਤੋਂ ਹੜਤਾਲ ‘ਤੇ ਹਨ, ਕੀ ਸਰਕਾਰ ਹੁਣ ਕੁਝ ਦੇ ਰਹੀ ਹੈ ਜਾਂ ਨਹੀਂ?


