ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਿਗਆਨ ਕੇਂਦਰ, ਗੁਰਦਾਸਪੁਰ ਵਲੋਂ ਪੰਜ ਦਿਨਾਂ ਮੱਧੂ ਮੱਖੀ ਪਾਲਣ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ ਜਿਸ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 18 ਸਿਿਖਆਰਥੀਆਂ ਨੇ ਸਿਖਲਾਈ ਹਾਸਿਲ ਕੀਤੀ। ਇਸ ਮੌਕੇ ਡਾ. ਸਰਬਜੀਤ ਸਿੰਘ ਔਲਖ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਕਿਹਾ ਕਿ ਕਿਸਾਨਾਂ ਨੂੰ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦਾ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ । ਇਸ ਕਰਕੇ ਕਿਸਾਨ ਵੀਰ ਕ੍ਰਿਸ਼ੀ ਵਿਿਗਆਨ ਕੇਂਦਰ ਵਲੌ ਸਮੇਂ-ਸਮੇਂ ਤੇ ਲਗਾਏ ਜਾ ਰਹੇ ਵੱਖ-ਵੱਖ ਕਿੱਤਿਆ (ਬੱਕਰੀ ਪਾਲਣ, ਸੂਰ ਪਾਲਣ, ਡੇਅਰੀ ਪਾਲਣ, ਖੁੰਬਾਂ ਦੀ ਕਾਸ਼ਤ ਆਦਿ) ਸੰਬੰਧੀ ਸਿਖਲਾਈ ਕੋਰਸਾਂ ਰਾਹੀ ਟ੍ਰੇਨਿੰਗ ਹਾਸਿਲ ਕਰ ਸਕਦੇ ਹਨ। ਡਾ. ਰਾਜਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਸਿਖਆਰਥੀਆਂ ਨੂੰ ਮੱਧੂ ਮੱਖੀ ਦੀ ਸਰੀਰਕ ਬਣਤਰ, ਵੱਖ-ਵੱਖ ਜਾਤਾਂ, ਮੌਸਮੀ ਸਾਂਭ ਸੰਭਾਲ, ਦੁਸ਼ਮਣ ਕੀੜੇ ਤੇ ਬਿਮਾਰੀਆ ਦੀ ਰੋਕਥਾਮ ਅਤੇ ਸ਼ਹਿਦ ਕੱਢਣ ਆਦਿ ਬਾਰੇ ਲਿਖਤੀ ਅਤੇ ਪ੍ਰਯੋਗੀ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਅਧੀਨ ਸਿਖਿਆਰਥੀਆਂ ਨੂੰ ਜ਼ਿਲੇ ਦੇ ਉਘੇ ਅਤੇ ਸਫਲ ਮੱਧੂ ਮੱਖੀ ਪਾਲਕਾਂ ਦੇ ਫਾਰਮ ਦਾ ਦੌਰਾ ਵੀ ਕਰਾਇਆ ਗਿਆ। ਇਸ ਮੌਕੇ ਡਾ. ਨਵਦੀਪ ਸਿੰਘ, ਬਾਗਬਾਨੀ ਵਿਕਾਸ ਅਫਸਰ ਨੇ ਸਿਖਿਆਰਥੀਆਂ ਨੂੰ ਮੱਧੂ ਮੱਖੀ ਪਾਲਣ ਲਈ ਨੈਸ਼ਨਲ ਹੋਰਟੀਕਲਚਰ ਮਿਸ਼ਨ ਅਤੇ ਨੈਸ਼ਨਲ ਬੀ ਬੋਰਡ ਤਹਿਤ ਮਿਲਣ ਵਾਲੀ ਵਿਤੀ ਸਹਾਇਤਾ ਬਾਰੇ ਜਾਣੂ ਕਰਵਾਇਆ।ਸਿਖਲਾਈ ਕੋਰਸ ਦੌਰਾਨ ਨਵਤੇਜ ਸਿੰਘ, ਐਫ. ੳ. (ਮਾਰਕਫੈੱਡ) ਨੇ ਮਾਰਕਫੈੱਡ ਵਲੋਂ ਮੱਧੂ ਮੱਖੀ ਪਾਲਕਾਂ ਤੋ ਸ਼ਹਿਦ ਦੀ ਖ੍ਰੀਦ ਬਾਰੇ ਵਿਸਥਾਰ ਚ’ ਜਾਣਕਾਰੀ ਦਿੱਤੀ।ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਅਗਾਂਹਵਧੂ ਮੱਧੂ ਮੱਖੀ ਪਾਲਕ, ਸ. ਗੁਰਦਿਆਲ ਸਿੰਘ ਨੇ ਸਿਿਖਆਰਥੀਆਂ ਨੂੰ ਮੱਧੂ ਮੱਖੀ ਪਾਲਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਸੰਬੰਧ ਵਿੱਚ ਕੁਝ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ।ਇਸ ਮੌਕੇ ਕੇਵਲ ਕਲਸੀ, ਮੇਨੈਜਰ (ਪੰਜਾਬ ਨੈਸ਼ਨਲ ਬੈਂਕ) ਨੇ ਸਿਿਖਆਰਥੀਆਂ ਨੂੰ ਮੱਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਬੈਂਕ ਵਲੌ ਦਿੱਤੇ ਜਾ ਰਹੇ ਲੋਨ ਬਾਰੇ ਜਾਣਕਾਰੀ ਦਿੱਤੀ।