ਕਿਸਾਨ ਸਰਕਾਰ ਪ੍ਰਤੀ ਬੇਹਤਾਸ਼ਾ ਨਿਰਾਸ਼
ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)- ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਬਿਨਾ ਖੇਤੀਬਾੜੀ ਤੋਂ ਇਹ ਸਟੇਟ ਬੱਚ ਹੀ ਨਹੀਂ ਸਕਦੀ। ਪਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਫਸਲ ਵਿਭਿੰਨਤਾ ਲਿਆਵੇ ਤਾਂ ਜੋ ਧਰਤੀ ਹੇਠਲੇ ਪਾਣੀ ਦਾ ਬਚਾਅ ਕੀਤਾ ਜਾ ਸਕੇ। ਜੋਸ਼ ਨਿਊਜ਼ ਦੇ ਸਰਵੇ ਮੁਤਾਬਕ ਪੰਜਾਬ ਵਿੱਚ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ’ਤੇ ਕਿਸਾਨਾਂ ਨੇ ਮੂੰਗੀ ਦੀ ਫਸਲ 20 ਲੱਖ ਹੈਕਟੇਅਰ ਵਿੱਚ ਕਾਸ਼ਤ ਕੀਤੀ। ਪਰ ਸਰਕਾਰ ਵੱਲੋਂ ਕੇਵਲ 65 ਫੀਸਦੀ ਹੀ ਐਮ.ਐਸ.ਪੀ ਰੇਟ ’ਤੇ ਖਰੀਦੀ ਗਈ , ਜਦੋਂ ਕਿ 35 ਫੀਸਦੀ ਸਰਕਾਰ ਦੀ ਖਰੀਦ ਏਜੰਸੀਆ ਵੱਲੋਂ ਮਾਪਦੰਢ ਨਾ ਪੂਰੇ ਕਰਨ ’ਤੇ ਮੂੰਗੀ ਨਹੀਂ ਖਰੀਦੀ ਗਈ। ਜਿਸ ਕਰਕੇ ਕਿਸਾਨਾਂ ਨੇ ਇਹ ਮੂੰਗੀ ਘੱਟ ਰੇਟ ’ਤੇ ਵਪਾਰੀਆਂ ਨੂੰ ਵੇਚ ਦਿੱਤੀ। ਜਦੋਂ ਕਿ ਇਸ ਦਾ ਸਰਕਾਰੀ ਰੇਟ 7075 ਰੂਪਏ ਸੀ। ਪਰ ਇਹ ਮੂੰਗੀ ਕੋਡੀਆ ਦੇ ਭਾਅ ਪ੍ਰਾਇਵੇਟ ਖਰੀਦਦਾਰਾਂ ਨੇ ਖਰੀਦ ਲਈ।
ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਸੂਬੇ ਦੇ ਕਿਸਾਨਾਂ ਨੇ ਮੇਰੇ ਨਿਰਦੇਸ਼ ’ਤੇ ਫਸਲੀ ਵਿਭਿੰਨਤਾ ਨੂੰ ਮੱਦੇਨਜਰ ਰੱਖਦੇ ਹੋਏ ਮੂੰਗੀ ਦੀ ਕਾਸ਼ਤ ਕੀਤੀ ਹੈ। ਜੋ ਕਿ ਸਹੀ ਕਵਾਲਿਟੀ ਨਾ ਹੋਣ ਕਰਕੇ ਸਰਕਾਰੀ ਅਦਾਰਿਆਂ ਨੇ ਨਹੀਂ ਖਰੀਦੀ ਅਤੇ ਉਨਾਂ ਤੋਂ ਘੱਟ ਰੇਟ ’ਤੇ ਕੱਚੇ ਵਪਾਰੀਆ ਨੇ ਖਰੀਦੀ ਹੈ। ਇਸ ਲਈ ਮੈਂ ਇਸਦਾ ਰਿਕਾਰਡ ਪੰਜਾਬ ਦੀਆਂ ਮਾਰਕਿਟ ਕਮੇਟੀਆਂ ਤੋਂ ਇਕੱਤਰ ਕਰ ਲਿਆ ਹੈ। ਜਿੰਨਾਂ ਕਿਸਾਨਾਂ ਨੂੰ ਐਮ.ਐਸ.ਪੀ ਰੇਟ ਨਹੀਂ ਮਿਲਿਆ,ਉਹਸਰਕਾਰ ਆਪਣੇ ਕੋਲੋ ਉਸਦਾ ਬਕਾਇਆ ਉਸਦੇ ਖਾਤੇ ਵਿੱਚ ਪੂਰੀ ਰਕਮ ਅਦਾ ਕਰੇਗੀ। ਪਰ 3 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਘੱਟ ਰੇਟ ’ਤੇ ਵੇਚੀ ਹੋਈ ਮੂੰਗੀ ਦਾ ਬਕਾਇਆ ਨਾ ਤੋਂ ਉਨਾਂ ਦੇ ਖਾਤਿਆ ਵਿੱਚ ਆਇਆ ਅਤੇ ਨਾ ਹੀ ਚੈਕ ਰਾਹੀਂ ਰਕਮ ਅਦਾ ਕੀਤੀ ਗਈ ਹੈ।
ਇਸ ਸਬੰਧੀ ਕਿਸਾਨ ਸੋਭਾ ਸਿੰਘ, ਕਰਨੈਲ ਸਿੰਘ,ਜਸਕੀਰਤ ਸਿੰਘ, ਸੁਖਦੇਵ ਸਿੰਘ ਭਾਗੋਕਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਕਰ ਉਨਾਂ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਹੈ ਤਾਂ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ ਤਾਂ ਜੋ ਕਿਸਾਨ ਅਗਾਂਹ ਤੋਂ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਫਸਲੀ ਵਿਭਿੰਨਤਾ ਹੋ ਵੀ ਕਰ ਸਕਣ।


