ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਮਹਿਲਾ ਕਾਬੂ

ਗੁਰਦਾਸਪੁਰ

ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)-ਥਾਣਾ ਦੀਨਾਨਗਰ ਦੀ ਪੁਲਸ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਹੈ।
ਐਸ.ਆਈ ਦਲਜੀਤ ਨੇ ਦੱਸਿਆ ਕਿ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਪਿੰਡ ਡੀਡਾ ਸ਼ਾਂਸੀਆਂ ਨੂੰ ਜਾਂਦੀ ਲਿੰਕ ਰੋਡ ਸਮਸਾਨ ਘਾਟ ਦੇ ਨੇੜੇ ਤੋਂ ਦੋਸਣ ਪੁਸਪਾ ਦੇਵੀ ਪਤਨੀ ਲੇਟ ਹਰਦੀਪ ਲਾਲ ਵਾਸੀ ਡੀਡਾ ਸਾਂਸੀਆ ਨੂੰ ਸ਼ੱਕ ਦੀ ਬਿਨਾਂਹ ਕਾਬੂ ਕਰਕੇ ਦੋਸਣ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੁੂੰ ਚੈਕ ਕੀਤਾ ਜਿਸ ਵਿਚੋ 10 ਗ੍ਰਾਮ ਹੈਰੋਇਨ ਅਤੇ 78,500/-ਰੁਪਏ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਬ੍ਰਾਮਦ ਹੋਈ ਹੈ।

Leave a Reply

Your email address will not be published. Required fields are marked *