ਬਟਾਲਾ, ਗੁਰਦਾਸਪੁਰ, 28 ਫ਼ਰਵਰੀ (ਸਰਬਜੀਤ ਸਿੰਘ)– ਜਿ਼ਲ੍ਹਾ ਸਿੱਖਿਆ ਅਫ਼ਸਰ ਐਲੀ: ਪਰਮਜੀਤ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੇ ਸਹਿਯੋਗ ਨਾਲ ਪ੍ਰਾਇਮਰੀ ਪ੍ਰਾਇਮਰੀ ਅਧਿਆਪਕਾਂ ਦੀ ਇੱਕ ਰੋਜ਼ਾ ਹੈਂਡਮੇਡ ਸਹਾਇਕ ਸਮੱਗਰੀ ਬਣਾਉਣ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ , ਜਿਸ ਵਿੱਚ ਅਧਿਆਪਕਾਂ ਵੱਲੋਂ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਗਤੀਵਿਧੀਆਂ ਕਰਵਾਉਣ ਸਮੇਂ ਵਰਤੀ ਜਾਂਦੀ ਸਹਾਇਕ ਸਮੱਗਰੀ ਤਿਆਰ ਕੀਤੀ ਗਈ। ਸਿਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਪ੍ਰਥਮ ਅੰਜਲੀ ਤੇ ਸਹਾਇਕ ਕੋਆਰਡੀਨੇਟਰ ਮੈਡਮ ਸੁਨੀਤਾ , ਮੈਡਮ ਪੂਜਾ ਤੇ ਪ੍ਰਿਅੰਕਾ ਵੱਲੋਂ ਅਧਿਆਪਕਾਂ ਨਾਲ ਸਹਾਇਕ ਸਮੱਗਰੀ ਨੂੰ ਬਣਾਉਣ ਤੇ ਇਸ ਦੀ ਵਰਤੋਂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਉਤਸ਼ਾਹ ਨਾਲ ਭਾਗ ਲੈਦੇ ਹੋਏ ਹੈਂਡਮੇਡ ਸਹਾਇਕ ਸਮੱਗਰੀ ਤਿਆਰ ਕੀਤੀ। ਜ਼ਿਕਰਯੋਗ ਹੈ ਕਿ ਬਲਾਕ ਬਟਾਲਾ 1 ਦੇ 07 ਕਲੱਸਟਰਾਂ ਦੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਇਹ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਸੱਲੋਚਾਹਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਲਗਾਈ ਗਈ ਜਿਸ ਵਿੱਚ ਅਧਿਆਪਕਾਂ ਵੱਲੋਂ ਸ਼ਮੂਲੀਅਤ ਕਰਕੇ ਹੈਂਡਮੇਡ ਸਹਾਇਕ ਸਮੱਗਰੀ ਤਿਆਰ ਕੀਤੀ। ਇਸ ਦੌਰਾਨ ਸੈਂਟਰ ਮੁੱਖ ਅਧਿਆਪਕ ਅਮਰਜੀਤ ਕੌਰ , ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ,ਬਲਾਕ ਰਿਸੋਰਸ ਪਰਸਨ ਦਲਜੀਤ ਸਿੰਘ , ਰਾਮ ਸਿੰਘ , ਗਗਨਦੀਪ ਸਿੰਘ , ਜਸਪਿੰਦਰ ਸਿੰਘ, ਸਮੇਤ ਪ੍ਰੀ ਪ੍ਰਾਇਮਰੀ ਅਧਿਆਪਕਾਂ ਵੱਲੋਂ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ।



