ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਗੁਰਦਾਸਪੁਰ ਪੁਲਸ ਕਤਲਕਾਂਡ ਭਗਵੰਤ ਮਾਨ ਦੀ ਆਪ ਸਰਕਾਰ ਲਈ ਵੱਡੀ ਸਮੱਸਿਆ ਤੇ ਲੋਕ ਮੁੱਦਾ ਬਣ ਚੁੱਕਾ ਹੈ ਇਸ ਵਿੱਚ ਨਾਮਜ਼ਦ ਕੀਤੇ ਗਏ ਤਿੰਨ ਮੁਲਜਮਾਂ ‘ਚ ਦਿਲਾਵਰ ਸਿੰਘ ਪੁਲਸ ਦੀ ਹਿਰਾਸਤ ਵਿੱਚ ਹੈ ਅਤੇ ਦਿਲਾਵਰ ਸਿੰਘ ਦੱਸਣ ਮੁਤਾਬਿਕ ਇੰਦਰਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਹੀ ਚੌਕੀ ਦੇ ਏ ਐਸ ਆਈ ਤੇ ਹੋਮ ਗਾਰਡ ਦੇ ਜਵਾਨ ਤੇ ਗੋਲੀਆਂ ਚਲਾਈਆਂ ਸਨ,ਮੁਲਜ਼ਮ ਰਣਜੀਤ ਸਿੰਘ ਅਤੇ ਮੁਲਜ਼ਮ ਇੰਦਰਜੀਤ ਸਿੰਘ ਮੁੱਖ ਸ਼ੂਟਰ ਦੱਸੇ ਜਾ ਰਹੇ ਹਨ,ਬੀਤੇ ਦਿਨੀਂ ਮੁਲਜ਼ਮ ਰਣਜੀਤ ਸਿੰਘ ਦਾ ਇਨਕਾਉਂਟਰ ਕਰ ਦਿੱਤਾ ਗਿਆ ਅਤੇ ਹੁਣ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਵੀ ਅੰਮ੍ਰਿਤਸਰ ਤੋਂ ਗਿਰਫ਼ਤਾਰ ਕਰ ਲਿਆ ਗਿਆ, ਮੁਲਜ਼ਮ ਦਿਲਾਵਰ ਸਿੰਘ ਨੇ ਹੀ ਦੱਸਿਆ ਸੀ ਕਿ ਵਾਰਦਾਤ ਸਮੇਂ ਗੋਲੀਆਂ ਇੰਦਰਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਹੀ ਚਲਾਈਆਂ ਸਨ,ਜਿਸ ਦੇ ਸਿੱਟੇ ਵਜੋਂ ਪੁਲਸ ਨੇ ਮੁਲਜ਼ਮ ਰਣਜੀਤ ਸਿੰਘ ਦਾ ਇਨਕਾਉਂਟਰ ਕਰ ਦਿੱਤਾ ਜਦੋਂ ਕਿ ਇਹ ਫੇਕ ਇਨਕਾਉਂਟਰ ਲੋਕਾਂ ਲਈ ਗੰਭੀਰ ਮਸਲਿਆਂ ਬਣਿਆ ਪਿਆ ਅਤੇ ਲੋਕ ਮੰਗ ਕਰ ਰਹੇ ਹਨ ਕਿ ਰਣਜੀਤ ਸਿੰਘ ਦੇ ਖੁਫ਼ੀਆ ਏਜੰਸੀ ਨਾਲ ਸਬੰਧ ਹੋਣ ਦੇ ਸਬੂਤ ਪੇਸ਼ ਕੀਤੇ ਜਾਣ,ਅਤੇ ਇਸ ਇਨਕਾਉਂਟਰ ਤੇ ਵਿਰੋਧੀ ਪਾਰਟੀਆ ਸਮੇਤ ਜਥੇਦਾਰ ਅਕਾਲਤਖਤ ਸਾਹਿਬ ਨੇ ਕਿਹਾ ਕਿ ਬਿਨਾਂ ਸਬੂਤਾਂ ਤੋਂ ਕਿਸਾ ਦਾ ਇਨਕਾਉਂਟਰ ਨਾਂ ਕੀਤਾ ਜਾਵੇ,ਇਸੇ ਹੀ ਕਰਕੇ ਰਣਜੀਤ ਸਿੰਘ ਦੇ ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੇ ਸਸਕਾਰ ਕਰਨ ਤੋਂ ਉਦੋਂ ਤੱਕ ਇਨਕਾਰ ਕਰ ਦਿੱਤਾ ਹੈ ਜਦੋਂ ਤੱਕ ਪੁਲਸ ਰਣਜੀਤ ਸਿੰਘ ਦੇ ਆਈ ਐਸ ਆਈ ਪਾਕਿਸਤਾਨੀ ਏਜੰਸੀ ਨਾਲ ਸਬੰਧ ਹੋਣ ਦੇ ਸਬੂਤ ਪੇਸ਼ ਨਹੀਂ ਕਰਦੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦਾਸਪੁਰ ਪੁਲਸ ਕਤਲਕਾਂਡ ਵਿਚ ਮੁਲਜ਼ਮ ਦੱਸੇ ਜਾਂਦੇ ਰਣਜੀਤ ਸਿੰਘ ਦਾ ਬਿਨਾਂ ਸਬੂਤਾਂ ਤੋਂ ਇਨਕਾਉਂਟਰ ਕਰਨ ਵਾਲ਼ੀ ਪੁਲਸ ਨੀਤੀ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ, ਰਣਜੀਤ ਸਿੰਘ ਦੇ ਆਈ ਐਸ ਆਈ ਨਾਲ ਸਬੰਧ ਹੋਣ ਦੇ ਸਬੂਤ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਉਦੇਸ਼ ਮੁਤਾਬਕ ਬਿਨਾਂ ਸਬੂਤ ਕਿਸੇ ਵੀ ਮੁਲਜ਼ਮ ਦਾ ਇਨਕਾਉਂਟਰ ਨਾਂ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਰਣਜੀਤ ਸਿੰਘ ਦਾ ਫੇਕ ਇਨਕਾਉਂਟਰ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਹੈ,ਕਿਉਂਕਿ ਇਸ ਇਨਕਾਉਂਟਰ ਸਬੰਧੀ ਜਿਥੇ ਪੀੜਤ ਪਰਿਵਾਰਾਂ ਵੱਲੋਂ ਪੋਸਟਮਾਰਟਮ ਕਰਵਾਉਣ ਤੇ ਸਸਕਾਰ ਕਰਨ ਨੂੰ ਇਨਕਾਰ ਕਰ ਦਿੱਤਾ ਹੈ ਉਥੇ ਪਿੰਡ ਨਿਵਾਸੀ ਪੁਲਸ ਤੋਂ ਮੰਗ ਕਰ ਰਹੇ ਹਨ ਕਿ ਸਾਨੂੰ ਰਣਜੀਤ ਸਿੰਘ ਦੇ ਪਾਕਿਸਤਾਨ ਦੀ ਆਈ ਐਸ ਆਈ ਏਜੰਸੀ ਨਾਲ਼ ਸਬੰਧ ਹੋਣ ਦੇ ਸਬੂਤ ਪੇਸ਼ ਕਰੇ ਦੇ ਨਾਲ ਨਾਲ ਵਿਰੋਧੀ ਧਿਰ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ ਹਦਾਇਤ ਕੀਤੀ ਕਿ ਕਿਸੇ ਵੀ ਮੁਲਜ਼ਮ ਦਾ ਇਨਕਾਉਂਟਰ ਨਾਂ ਕੀਤਾ ਜਾਵੇ, ਭਾਈ ਖਾਲਸਾ ਨੇ ਕਿਹਾ ਰਣਜੀਤ ਸਿੰਘ ਦੇ ਫੇਕ ਇਨਕਾਉਂਟਰ ਦੀ ਅਵਾਜ਼ ਉੱਠਣ ਕਰਕੇ ਹੁਣ ਫੜੇ ਗਏ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਦਾ ਇਨਕਾਉਂਟਰ ਕਰਨ ਤੋਂ ਪਹਿਲਾਂ ਪੁਲਸ ਸੌ ਵਾਰ ਸੋਚੇਗੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਲੋਕਾਂ ਦੀ ਮੰਗ ਅਨੁਸਾਰ ਰਣਜੀਤ ਸਿੰਘ ਦੇ ਫੇਕ ਇਨਕਾਉਂਟਰ ਦੀ ਨਿੰਦਾ ਅਤੇ ਪੁਲਸ ਨੂੰ ਫੇਕ ਇਨਕਾਉਂਟਰ ਕਰਨ ਵਾਲੀ ਪੁਰਾਣੀ ਆਦਤ’ਚ ਸੁਧਾਰ ਲਿਆਉਣ ਦੀ ਮੰਗ ਕਰਦੀ ਹੈ।


