ਸੀ.ਈ.ਪੀ ਤਹਿਤ ਡਾਈਟ ਗੁਰਦਾਸਪੁਰ ਵਿਖੇ ਜਿਲਾ ਪੱਧਰੀ ਟ੍ਰੇਨਿੰਗ ਦਾ ਆਯੋਜਨ

ਗੁਰਦਾਸਪੁਰ

ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ)– ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਜਿਲੇ ਦੇ 19 ਬਲਾਕਾਂ ਦੇ ਵੱਖ ਵੱਖ ਵਿਸ਼ਾਵਾਰ ਅਧਿਆਪਕਾਂ ਦੀ ਇੱਕ ਰੋਜਾ ਯੋਗਤਾ ਵਧਾਉਣ ਦੀ ਯੋਜਨਾ ਤਹਿਤ ਸਿਖਲਾਈ ਡਾਈਟ ਗੁਰਦਾਸਪੁਰ ਵਿਖੇ ਆਯੋਜਿਤ ਕੀਤੀ ਗਈ, ਜਿਸ ਦਾ ਮੁਖ ਮੰਤਵ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਉਨਾਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਕਰਨਾ ਸੀ ।ਇਹ ਟ੍ਰੇਨਿੰਗ ਜਿਲਾ ਰਿਸੋਰਸ ਕੋਆਰਡੀਨੇਟਰ ਸ: ਅਮਰਜੀਤ ਸਿੰਘ ਪੁਰੇਵਾਲ ਦੀ ਦੇਖ ਰੇਖ ਆਯੋਜਿਤ ਕਰਵਾਈ ਗਈ । ਸ: ਪੁਰੇਵਾਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਜਿਲੇ ਦੇ ਕੁੱਲ 19 ਬਲਾਕਾਂ ਵਿੱਚੋਂ 04 ਵੱਖ ਵੱਖ ਵਿਸ਼ੇ ਨਾਲ ਸਬੰਧਤ ਦੇ ਕੱਲ 76 ਅਧਿਆਪਕਾਂ ਨੇ ਹਿੱਸਾ ਲਿਆ ।ਟ੍ਰੇਨਿੰਗ ਦਰਮਿਆਨ ਪੰਜਾਬੀ, ਹਿਸਾਬ, ਸਾਇੰਸ ਅਤੇ ਸੋਸ਼ਲ ਸਟੱਡੀਜ ਦੇ ਅਧਿਆਪਕਾਂ ਨੂੰ ਕੰਪੀਟੈਂਸੀ ਇਨਹਾਂਸਮੈਂਟ ਦੇ ਵੱਖਰੇ ਵੱਖਰੇ ਤਰੀਕਿਆ ਬਾਰੇ ਜਾਗਰੂਕ ਕੀਤਾ ਗਿਆ । ਹੁਣ ਇਹ ਅਧਿਆਪਕ ਆਉਣ ਵਾਲੇ ਦਿਨਾਂ ਵਿੱਚ ਬਲਾਕ ਪੱਧਰ ਤੇ ਅੱਗੇ ਇਨਾਂ ਚਾਰ ਵਿਸ਼ਿਆ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ ।ਇਸ ਉਪਰੰਤ ਵਿਸ਼ਾਵਾਰ ਅਧਿਆਪਕ ਵਿਦਿਆਰਥੀਆਂ ਨੂੰ ਇਨਾਂ ਚਾਰ ਵਿਸ਼ਿਆ ਵਿੱਚ ਕੰਪੀਟੈਂਟ ਬਨਾਉਣਗੇ ।
ਟ੍ਰੇਨਿੰਗ ਦੌਰਾਨ ਜਿਲਾ ਰਿਸੋਰਸ ਪਰਸਨ ਅਰੁਨ ਕੁਮਾਰ ਨੇ ਹਿਸਾਬ ਵਿਸ਼ੇ, ਸੁਖਵਿੰਦਰ ਸਿੰਘ ਨੇ ਸਾਇੰਸ ਵਿਸ਼ੇ,ਅਨਿਲ ਕੁਮਾਰ ਨੇ ਪੰਜਾਬੀ ਵਿਸ਼ੇ ਅਤੇ ਰਾਜਨਦੀਪ ਸਿੰਘ ਨੇ ਸੋਸ਼ਲ ਸਟੱਡੀਜ ਆਦਿ ਵਿਸ਼ਿਆ ਦੀਆਂ ਕੰਪੀਟੈਂਸੀਜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਮੌਕੇ ਸ੍ਰੀ ਨਰੇਸ਼ ਕੁਮਾਰ ਇੰਚਾਰਜ ਪ੍ਰਿੰਸੀਪਲ, ਬਾਦਲ ਅੰਗੂਰਾਲਾ, ਗੁਰਮੁਖ ਸਿੰਘ, ਗੁਰਵਿੰਦਰ ਸਿੰਘ, ਪੰਕਜ ਵਰਮਾ,ਵਿਪਨ ਕੁਮਾਰ,ਰਜਿੰਦਰ ਸਿੰਘ, ਪੰਕਜ ਸ਼ਰਮਾ, ਰਾਜ ਕੁਮਾਰ, ਰਵੀ ਦਾਸ ਸਿਮਰਤਪਾਲ ਸਿੰਘ ਆਦਿ ਤੋਂ ਇਲਾਵਾ ਸਾਰੇ ਬੀ.ਆਰ.ਸੀਜ ਵੀ ਹਾਜਰ ਸਨ ।

Leave a Reply

Your email address will not be published. Required fields are marked *