ਗੁਰਦਾਸਪੁਰ, 4 ਦਸੰਬਰ (ਸਰਬਜੀਤ ਸਿੰਘ)–ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪੁਨੀਤ ਸਾਗਰ ਅਤੇ ਉਹਨਾ ਦੇ ਸਾਥੀਆਂ ਵੱਲੋਂ ਡਾ. ਹਿਮਾਂਸ਼ੂ ਅਗਰਵਾਲ ਦਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਅਹੁੱਦਾ ਸੰਭਾਲ਼ਣ ਤੇ ਨਿੱਘਾ ਸਵਾਗਤ ਕੀਤਾ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ । ਇਸ ਮੋਕੇ ਤੇ ਉਚੇਚੇ ਤੋਰ ਤੇ ਜਿਲ੍ਹਾ ਖਜਾਨਾ ਅਫਸਰ ਗੁਰਦਾਸਪੁਰ ਸ੍ਰੀ ਮੋਹਨ ਦਾਸ ਜੀ ਵੀ ਸ਼ਾਮਲ ਸਨ, ਇਸ ਤੋਂ ਇਲਾਵਾ ਸ੍ਰੀ ਸਰਵਜੀਤ ਡਿਗਰਾ, ਸ੍ਰੀ ਅਰਵਿੰਦ ਸ਼ਰਮਾ, ਸ੍ਰੀ ਓਂਕਾਰ ਸਿੰਘ , ਸ੍ਰੀ ਮੈਨੁਅਲ ਨਾਹਰ, ਸ੍ਰੀ ਨਵਜੋਧ ਸਿੰਘ ਅਤੇ ਸ੍ਰੀ ਰਾਜਵੀਰ ਸਿੰਘ ਹਾਜ਼ਰ ਸੰਨ।