ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਦੁਨੀਆਂ ਦੇ ਲੋਕਾਂ ਵਿੱਚ ਹੁਣ ਗੁੱਸਾ ਬਹੁਤ ਵੱਧ ਗਿਆ ਹੈ ਅਤੇ ਗੁੱਸੇ ਤੇ ਇੱਕ ਦਮ ਕੰਟਰੋਲ ਕਰ ਲੈਣਾ ਹਾਰੀ ਸਾਰੀ ਬੰਦੇ ਦੇ ਵਸ ਨਹੀਂ ? ਅਜਿਹੀ ਘਟਨਾ ਅਮਰੀਕਾ ਵਿੱਚ ਉਸ ਸਮੇਂ ਵੇਖਣ ਮਿਲੀ ਜਦੋਂ ਇਕੱਠੇ ਕੰਮ ਕਰ ਰਹੇ ਇੱਕ ਅਮਰੀਕੀ ਵੱਲੋਂ ਭਾਰਤੀ ਇਜੀ. ਚੰਦਰਾ ਨੂੰ ਇੱਕ ਵਾਸਿੰਗ ਮਸ਼ੀਨ ਦੀ ਮਾਮੂਲੀ ਲੜਾਈ ਤੋਂ ਬਾਅਦ ਬੇਰਹਿਮੀ ਨਾਲ ਗਲਾ ਧੜ ਨਾਲੋਂ ਅਲੱਗ ਕਰਕੇ ਮਾਂ ਅਤੇ ਬੇਟੇ ਸਹਾਮਣੇ ਚੰਦਰਾ ਨੂੰ ਬੁਰੀ ਤਰਾਂ ਕਤਲ ਕਰ ਦਿੱਤਾ ਗਿਆ ,ਭਾਵੇਂ ਕਿ ਅਮਰੀਕਾ ਰਹਿੰਦੇ ਭਾਰਤੀਆਂ ਤੇ ਨਸਲੀ ਹਮਲੇ ਹੁੰਦੇ ਆ ਰਹੇ ਹਨ ਅਤੇ ਇਸ ਨਾਲ ਕਈ ਭਾਰਤੀਆਂ ਦੀ ਮੌਤ ਵੀ ਚੁੱਕੀ ਹੈ ਪਰ ਇਹ ਹਮਲਾ ਦਿਲ ਹਿਲਾਓ ਹਮਲਾ ਸੀ,ਜਦੋਂ ਸਾਥ ਕੰਮ ਕਰਨ ਵਾਲੇ ਅਮਰੀਕੀ ਵੱਲੋਂ ਚੰਦਰਾ ਭਾਰਤੀ ਇਜਿਨੀਅਰ ਨੂੰ ਜਾਨੋਂ ਮਾਰਨ ਲਈ ਹਮਲਾ ਕੀਤਾ ਤਾਂ ਉਹ ਆਪਣੀ ਜਾਨ ਬਚਾਉਣ ਲਈ ਦੌੜਦਾ ਹੋਇਆ ਉਸ ਜਗ੍ਹਾ ਪਹੁੰਚਾ ਜਿਥੇ ਮਾਂ ਤੇ ਬੇਟਾ ਖੜ੍ਹੇ ਸਨ,ਪਰ ਦਰਿੰਦੇ ਨੇ ਉਸ ਨੂੰ ਮਾਂ ਬੇਟੇ ਦੇ ਸਹਾਮਣੇ ਹੀ ਸਿਰ ਧੜ ਨਾਲ ਅਲੱਗ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜੋਂ ਕਿ ਬਹੁਤ ਹੀ ਨਿੰਦਣਯੋਗ ਘਟਨਾ ਤੇ ਵਰਤਾਰਾ ਕਿਹਾ ਜਾ ਸਕਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਅਮਰੀਕਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨੂੰ ਅੰਜਾਮ ਨਾਂ ਦੇ ਸਕੇ,ਕਿਉਂਕਿ ਇਸ ਘਟਨਾ ਨੇ ਅਮਰੀਕਾ ਵਿੱਚ ਵੱਸਦੇ ਭਾਰਤੀਆਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵਿੱਚ ਇੱਕ ਭਾਰਤੀ ਇੰਜਿਨੀਅਰ ਚੰਦਰਾ ਨੂੰ ਮਾਂ ਅਤੇ ਬੇਟੇ ਦੇ ਸਹਾਮਣੇ ਸਿਰ ਧੜ੍ਹ ਨਾਲੋਂ ਅਲੱਗ ਕਰਕੇ ਬੇਰਹਿਮੀ ਨਾਲ ਕਤਲ ਕਰਨ ਵਾਲ਼ੀ ਮੱਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਮਰੀਕਾ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਆਪਣੇ ਪ੍ਰਵਾਰਾਂ ਦੇ ਪੇਟ ਖਾਤਰ ਵਿਦੇਸ਼ਾਂ ਵਿੱਚ ਰਹਿ ਕੇ ਕੰਮ ਕਰ ਰਹੇ ਭਾਰਤੀਆਂ ਤੇ ਹੋ ਰਹੇ ਲਗਾਤਾਰ ਕਤਲ ਸਿੱਖ ਕੌਮ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ ਅਤੇ ਅਜਿਹੇ ਹਮਲੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨਵਾਲੇ ਹਨ, ਜਿਸ ਤੇ ਅਮਰੀਕਾ ਸਰਕਾਰ ਨੂੰ ਵੱਡੀ ਤੋਂ ਵੱਡੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵਿੱਚ ਵੱਸਦੇ ਭਾਰਤੀ ਇੰਜਿਨੀਅਰ ਚੰਦਰਾ ਨੂੰ ਮਾਂ ਅਤੇ ਬੇਟੇ ਦੇ ਸਹਾਮਣੇ ਸਿਰ ਧੜ੍ਹ ਨਾਲੋਂ ਅਲੱਗ ਕਰਕੇ ਬੇਰਹਿਮੀ ਨਾਲ ਕਤਲ ਕਰਨ ਵਾਲ਼ੀ ਮੱਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਅਮਰੀਕਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪ੍ਰਵਾਰ ਦੇ ਜੀਆਂ ਨੂੰ ਢੁਕਵਾਂ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ।


