ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)—ਬੀਤੇ ਦਿਨੀਂ ਜਥੇਦਾਰ ਸਾਹਿਬ ਵੱਲੋਂ ਸ਼੍ਰੀ ਆਕਾਲ ਤਖਤ ਸਾਹਿਬ ਤੇ ਮੀਟਿੰਗ ਕਰਨ ਤੋਂ ਉਪਰੰਤ ਹੁਣ ਸਰਕਾਰ ਨੂੰ ਦਿਤੇ ਐਲਟੀਮੇਟਿਮ’ਚ ਬੁਰੀ ਤਰ੍ਹਾਂ ਅਸਫਲ ਰਹਿਣ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਸਰਬੱਤ ਖਾਲਸਾ ਸੱਦਣ ਦੀ ਕੀਤੀ ਮੰਗ ਨੂੰ ਮੁੱਖ ਰੱਖਦਿਆਂ 7 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਨੇ ਬਾਦਲਾਂ ਦੀਆਂ ਸਿਆਸੀ ਜੜਾਂ ਲਾਉਣ ਦੀ ਵਿਉਂਤ ਬੰਦੀ ਨਾਲ ਸੱਦੀ 7 ਅਪਰੈਲ ਵਾਲੀ ਮੀਟਿੰਗ ਪਹਿਲੀ ਮੀਟਿੰਗ ਵਾਂਗ ਬੇਅਸਰ ਸਿਧ ਹੋਏਗੀ ਕਿਉਂਕਿ ਇਹ ਮੀਟਿੰਗ ਵੀ ਪੰਥ ਪਰੱਸਤੀਆਂ ਨੂੰ ਦੂਰ ਰੱਖ ਕੇ ਬਾਦਲਕਿਆਂ ਦੀ ਬੋਲੀ ਵਾਲਿਆਂ ਦੀ ਹੋਵੇਗੀ ਪਰ ਲੋਕ ਬਾਦਲਕਿਆਂ ਦੀ ਸਿਆਸੀ ਹੋਂਦ ਦੀਆਂ ਜੜ੍ਹਾਂ ਲਾਉਣ ਵਾਲੀ ਜਥੇਦਾਰ ਸਾਹਿਬ ਦੀ ਸਿੱਖ ਪੰਥ ਵਿਰੋਧੀ ਤੇ ਨੀਤੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ ਇਸ ਮੀਟਿੰਗ ਦੇ ਨਤੀਜੇ ਪਹਿਲਾਂ ਨਾਲੋਂ ਵੀ ਬੁਰੇ ਨਿਕਲ ਸਕਦੇ ਹਨ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਥੇਦਾਰ ਸਾਹਿਬ ਜਲੰਧਰ ਲੋਕ ਸਭਾ ਦੀਆਂ ਚੋਣਾਂ ਕਰਕੇ ਬਾਦਲਾਂ ਲਈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰ ਰਹੇ ਹਨ, ਜਥੇਦਾਰ ਸਾਹਿਬ ਦੀ ਬਾਦਲ ਪਰੱਸਤੀ ਨੀਤੀ ਦਾ ਢੁਕਵਾਂ ਜਵਾਬ ਦੇਣ ਦੀ ਲੋਕ ਕਮਰਕੱਸੇ ਕਰੀਂ ਬੈਠੀ ਹਨ ਤੇ ਸਮੇਂ ਆਉਣ ਤੇ ਢੁਕਵਾਂ ਜਵਾਬ ਦੇਣ ਗੇ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਾਹਿਬ ਵੱਲੋਂ ਸਰਕਾਰ ਨੂੰ ਦਿਤੇ ਅਲਟੀਮੇਟਮ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੀ ਵੀਡੀਓ’ਚ ਤੋਂ ਉਪਰੰਤ 7 ਅਪਰੈਲ ਨੂੰ ਸੱਦੀ ਇਹ ਮੀਟਿੰਗ ਕੌਮ ਅਤੇ ਪੰਥ ਦੇ ਹਿੱਤਾਂ ਵਾਲੀ ਨਹੀਂ ? ਸਗੋਂ ਬਾਦਲਾ ਦੀ ਸਿਆਸੀ ਹੋਂਦ ਬਣਾਉਣ ਵਾਲੀ ਮੰਨੀ ਜਾ ਕਰਦੀ ਹੈ ਇਸ ਕਰਕੇ ਜਥੇਦਾਰ ਸਾਹਿਬ 362 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਇਨਸਾਫ, ਬਾਇਬਲ ਕਲਾਂ ਗੋਲੀ ਕਾਂਡ ਅਤੇ ਬੇਅਬਦੀ ਮਾਮਲੇ ਦੇ ਨਾਲ ਨਾਲ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਚੰਡੀਗੜ੍ਹ ਦੀਆਂ ਬਰੂਹਾਂ ਤੇ ਪਹਿਲਾਂ ਹੀ ਕੌਮੀ ਇਨਸਾਫ ਮੋਰਚੇ ਲਾਇਆ ਗਿਆ ਹੈ ਅਤੇ ਉਸ ਤੋਂ ਇਲੱਗ ਹੋ ਕੇ ਅਜਿਹੀਆਂ ਮੀਟਿੰਗਾਂ ਜਥੇਦਾਰ ਵੱਲੋਂ ਬਾਦਲਕਿਆਂ ਦੀਆਂ ਸਿਆਸੀ ਜੜਾਂ ਲਾਉਣ ਹਿੱਤ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਕੀਤੀਆਂ ਜਾ ਰਹੀਆਂ ਹਨ ਜੋ ਅਤਿ ਨਿੰਦਣਯੋਗ ਤੇ ਪੰਥ ਵਿਰੋਧੀ ਕਾਰਵਾਈ ਹੈ ਇਸ ਕਰਕੇ ਬਾਦਲਾਂ ਦੀ ਸ਼ਹਿ ਤੇ ਸੱਦੀ ਮੀਟਿੰਗ ਪੰਥ ਪਰੱਸਤੀਆਂ ਵੱਲੋਂ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਅਤੇ ਸਮੁੱਚੇ ਸਿੱਖ ਪੰਥ ਵੱਲੋਂ ਚੰਡੀਗੜ੍ਹ ਵਿਖੇ ਲਾਏ ਕੌਮੀ ਇਨਸਾਫ ਮੋਰਚੇ ਦਾ ਸਾਥ ਦੇਣ ਲਈ ਚੰਡੀਗੜ੍ਹ ਵਹੀਰਾਂ ਘੱਤ ਕੇ ਜਾਣਾ ਚਾਹੀਦਾ ਹੈ,ਤਾਂ ਕਿ ਉਪਰੋਕਤ ਕੌਮੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਕੇ ਜਾ ਸਕੇ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਸਾਹਿਬ ਵੱਲੋਂ 7 ਅਪਰੈਲ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦੀ ਮੀਟਿੰਗ ਨੂੰ ਮੁੱਖ ਰੱਖਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਕਿਹਾ ਜਿੰਨਾ ਮੰਗਾਂ ਵਾਸਤੇ ਜਥੇਦਾਰ ਸਾਹਿਬ 7 ਅਪਰੈਲ ਨੂੰ ਅਕਾਲ ਤਖ਼ਤ ਸਾਹਿਬ ਤੇ ਬਾਦਲਾਂ ਦਾ ਸਿਆਸੀ ਪਲੇਟਫਾਰਮ ਤਿਆਰ ਕਰਨ ਲਈ ਸੱਦ ਰਹੇ ਹਨ, ਇਹਨਾਂ ਮੰਗਾਂ ਸਬੰਧੀ ਤਾਂ ਪਹਿਲਾਂ ਹੀ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਵਿਖੇ ਲਾਇਆ ਗਿਆ ਤੇ ਚੜਦੀ ਕਲਾ ਵਿਚ ਚੱਲ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸਾਹਿਬ ਵੱਲੋਂ ਸੱਦੀ ਮੀਟਿੰਗ ਨੂੰ ਬਾਂਦਲਾ ਦੀ ਗਿਰੀ ਸਿਆਸਤ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨ ਦੇ ਬਰਾਬਰ ਅਤੇ ਕੌਮੀ ਇਨਸਾਫ ਮੋਰਚੇ ਨੂੰ ਕਮਜ਼ੋਰ ਕਰਨ ਦੀ ਨਾਕਾਮ ਕੋਸ਼ਿਸ਼ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਵੱਲੋਂ ਹਰ ਕੌਮੀ ਮਸਲੇ ਨੂੰ ਬਾਦਲ ਦੇ ਸਿਆਸੀ ਹਿੱਤਾਂ ਲਈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੋਈ ਲੋਕਾਂ ਨੂੰ ਗੁਰਬਾਣੀ ਬੇਅਦਬੀ ਦੋਸ਼ੀ ਬਾਦਲਕਿਆਂ ਦੀ ਮੌਕਾ ਪ੍ਰਸਤੀ ਵਾਲ਼ੀ ਨੀਤੀ ਦਾ ਢੁਕਵਾਂ ਜਵਾਬ ਦੇਣ ਦੀ ਅਪੀਲ ਕਰਦੀ ਹੈ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਆਦਿ ਆਗੂ ਹਾਜਰ ਸਨ।