ਪਟਿਆਲਾ, ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)–ਜਿਲ੍ਹਾ ਕਮੇਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਅਤੇ ਸੁਖਵਿੰਦਰ ਸਿੰਘ ਬਾਰਮ ਜਿਲ੍ਹਾ ਸਕੱਤਰ ਪਟਿਆਲਾ ਨੇ ਦੱਸਿਆ ਕਿ ਅੱਜ ਡੀ ਸੀ ਦਫਤਰ, ਪਟਿਆਲਾ ਵਿਖੇ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ। ਜਿਸਦਾ ਏਜੰਡਾ ਇਹ ਹੋਵੇਗਾ ਕਿ ਐਨ.ਐਸ.ਏ ਵਰਗੇ ਕਾਲੇ ਕਾਨੂੰਨਾ ਦੇ ਵਿਰੋਧ ਵਿੱਚ, ਪੰਜਾਬ ਵਿੱਚ ਪੈਰਾ ਮਿਲਟਰੀ ਫੋਰਸਾ ਦੀ ਤੈਨਾਤੀ ਖਿਲਾਫ਼, ਖਾਲੀਸਤਾਨੀ ਲਹਿਰ ਦੀ ਆੜ ਹੇਠ ਫੜੇ ਬੇਕਸੂਰ ਨੌਜਵਾਨਾਂ ਦੀ ਤਰੁੰਤ ਰਿਹਾਈ ਲਈ, ਮੌਸਮੀ ਮਾਰ ਹੇਠ ਆਏ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਜੋਰਦਾਰ ਮੰਗ ਲਈ ਤੇ ਹੋਰ ਮੰਗਾ ਲਈ ਪੰਜਾਬ ਸਰਕਾਰ ਨੂੰ ਡਿਪਟੀ ਕਮਿਸਨਰਾਂ ਰਾਹੀਂ ਮੰਗ ਪੱਤਰ ਦਿੱਤਾ ਜਾਣਾ ਹੈ। ਸਾਰੇ ਕਿਸਾਨਾਂ, ਮਜਦੂਰਾਂ, ਨੌਜੁਆਨਾਂ, ਮੁਲਾਜ਼ਮਾਂ ਤੇ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਬਸੰਤੀ ਪਰਨੇ ਤੇ ਦੁੱਪਟੇ ਲੈਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਚਾਹ ਦੇ ਲੰਗਰਾਂ ਲਈ ਦੁੱਧ ਵੀ ਲੈਕੇ ਆਉਣਾ ਹੈ ਜੀ।