ਗੁਰਦਾਸਪੁਰ, 21 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਥਿਤ ਬੱਬਰੀ ਬਾਈਪਾਸ ਵਿਖੇ ਤਲਾਸ਼ੀ ਦੌਰਾਨ ਇੱਕ ਵਿਅਕਤੀ ਨੂੰ ਵਾਹਨ ‘ਚੋਂ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੁਰਦਾਸਪੁਰ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸਐੱਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਪਾਰਟੀ ਸਮੇਤ ਬਾਈਪਾਸ ਚੌਕ ‘ਚ ਨਾਕਾਬੰਦੀ ਕੀਤੀ ਹੋਈ ਸੀ। ਵਾਹਨਾਂ ਦੀ ਚੈਕਿੰਗ ਦੌਰਾਨ ਅੰਮ੍ਰਿਤਸਰ ਵੱਲੋਂ ਆ ਰਹੀ ਇੱਕ ਕਾਰ ਨੂੰ ਰੋਕਿਆ ਗਿਆ। ਜਦੋਂ ਕਾਰ ਸਵਾਰ ਸੱਦਾਮ ਹੁਸੈਨ ਵਾਸੀ ਖਾਨਪੁਰ ਭਵਨ ਚੌਂਕੀ, ਥਾਣਾ ਮੁੱਠੀ ਦਮਾਣਾ, ਜ਼ਿਲ੍ਹਾ ਜੰਮੂ, ਡੀ.ਐਲ.-8 ਸੀ.ਏ.ਪੀ.-8469 (ਫੈਕ ਨੰਬਰ) ਬਰੇਜਾ ਮਾਰਕਾ ਕਾਰ ਦੀ ਤਲਾਸ਼ੀ ਲਈ ਗਈ ਤਾਂ ਡਰਾਈਵਰ ਦੇ ਥੱਲੇ ਲਿਫ਼ਾਫ਼ੇ ਵਿੱਚ ਰੱਖੀ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ। ਉਸ ਨੇ ਦੱਸਿਆ ਕਿ ਇਹ ਮੁਲਜ਼ਮ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਰਿਹਾ ਸੀ ਅਤੇ ਉਸ ਨੇ ਜੰਮੂ ਵਿੱਚ ਆਪਣੇ ਇੱਕ ਸਾਥੀ ਨੂੰ ਹੈਰੋਇਨ ਦੇਣੀ ਸੀ।ਉਸ ਨੇ ਦੱਸਿਆ ਕਿ ਇਹ ਮੁਲਜ਼ਮ ਪਹਿਲਾਂ ਵੀ ਹੈਰੋਇਨ ਵੇਚਦਾ ਸੀ।ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਤੇ ਇਸ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ