ਮੀਟਿੰਗ ਵਿੱਚ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਇਜਲਾਸ ਅਗਲੇ 15 ਦਿਨਾਂ ਵਿਚ ਮੁਕੰਮਲ ਕਰਨ ਦਾ ਫੈਸਲਾ ਕੀਤਾ

ਗੁਰਦਾਸਪੁਰ

ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)—ਅੱਜ ਇੱਥੇ ਫੈਜਪੁਰਾ ਰੋਡ ਬਟਾਲਾ ਦੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦਫ਼ਤਰ ਵਿਖੇ ਪੰਜਾਬ ਸੂਬਾ ਕਮੇਟੀ ਦੀ ਉਚਤਮ ਬਾਡੀ ਦੀ ਮੀਟਿੰਗ ਪਾਰਟੀ ਅਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਦੇ ਪਾਰਟੀ ਇਨਚਾਰਜ ਪ੍ਰਸ਼ੋਤਮ ਸ਼ਰਮਾ ਵਿਸ਼ੇਸ਼ ਤੌਰ ਤੇ ‌ਸਾਮਲ ਹੋਏ।

ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰੀਲੀਜ਼ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਦੱਸਿਆ ਕਿ ਮੀਟਿੰਗ ਵਿੱਚ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਇਜਲਾਸ ਅਗਲੇ 15 ਦਿਨਾਂ ਵਿਚ ਮੁਕੰਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੀ ਰਾਜਨੀਤਕ ਸਥਿਤੀ ਉਪਰ ਚਰਚਾ ਕਰਦਿਆਂ ਸਿਟਾ ਕਢਿਆ ਗਿਆ ਕਿ ਪੰਜਾਬ ਦੀ ਮਾਨ ਸਰਕਾਰ ਕਿਸੇ ਤਰ੍ਹਾਂ ਵੀ ਆਮ ਲੋਕਾਂ ਦੀ ਸਰਕਾਰ ਸਿਧ ਨਹੀਂ ਹੋਈ। ਸਰਕਾਰ ਦੇ 14 ਮਹੀਨੇ ਦੀ ਕਾਰਗੁਜ਼ਾਰੀ ਦਰਸਾਉਦੀ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦਤਰ ਬਣੀਂ ਹੋਈ ਹੈ, ਅਮ੍ਰਿਤਪਾਲ ਦੇ ਅਪਰੇਸ਼ਨ ਤੋਂ ਬਾਅਦ ਅਮ੍ਰਿਤਸਰ ਵਿੱਚ ਹੋਏ ਬੰਬ ਧਮਾਕੇ ਦਰਸਾਉਂਦੇ ਹਨ ਕਿ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਲਗਾਤਾਰ ਸਰਗਰਮ ਹਨ ਜਦੋਂ ਕਿ ਮਾਨ ਸਰਕਾਰ, ਉਸਦੀਆਂ ਗੁਪਤਚਰ ਏਜੰਸੀਆਂ ਅਤੇ ਪੰਜਾਬ ਪੁਲਿਸ ਪੰਜਾਬ ਵਿਰੋਧੀ ਵਾਪਰਦੇ ਘਟਨਾਕ੍ਰਮ ਦੇ ਪਿੱਛੇ ਪਿੱਛੇ ਦੌੜਨ ਦਾ ਵਿਖਾਵਾ‌‌ ਕਰ ਰਹੀਆਂ ਹਨ। ਪੰਜਾਬ ਵਿੱਚ ‌ਨਸਿਆ‌ ਦੇ‌ ਤਸਕਰਾਂ ਦਾ ਰਾਹ ਰੋਕਣ ਦੇ ਸਰਕਾਰੀ ਦਾਅਵਿਆਂ ਦੀ ਪੂਰੀ ਤਰ੍ਹਾਂ ਫੂਕ ਨਿਕਲ ਚੁੱਕੀ ਹੈ, ਗੈਂਗਸਟਰ ਬਰਾਬਰ ਆਪਣੀ ਸਤਾ ਚਲਾ ਰਹੇ ਹਨ, ਭ੍ਰਿਸ਼ਟਾਚਾਰ ਜਿਉਂ ਦੀ ਤਿਉਂ ਚਲ ਰਿਹਾ ਹੈ, ਸਰਕਾਰ ਚਲਾਉਣ ਲਈ 30 ਹਜ਼ਾਰ ਕਰੋੜ ਰੁਪਏ ਦੇ‌ ਚੁਕੇ ਕਰਜ਼ੇ ਨੇ, ਰੇਤੇ ਅਤੇ ਸ਼ਰਾਬ ਦੇ ਠੇਕਿਆਂ ਦੀ ਕਮਾਈ ਤੋਂ ਸਰਕਾਰ ਚਲਾਉਣ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀਆਂ ਗਰੰਟੀਆ ਦਾ ਬੁਰਾ ਹਸ਼ਰ ਕੀਤਾ ਹੈ
ਬੱਖਤਪੁਰਾ ਨੇ‌ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਬਾਲਗ ਔਰਤਾਂ ਨੂੰ 1000‌ਰੁਪਿਆ ਮਹੀਨਾ ਦੇਣ ਸਮੇਤ ਸਰਕਾਰ ਵੱਲੋਂ ਕੀਤੀਆਂ ਗਈਆਂ ਗਰੰਟੀਆ ਨੂੰ ਪੂਰਾ ਕਰਾਉਣ ਸੰਘਰਸ਼ ਵਿੱਢਣ ਦਾ ਵੀ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਸੁਦਰਸ਼ਨ ਨੱਤ, ਰਾਜਵਿੰਦਰ ਰਾਣਾ, ਗੁਰਪ੍ਰੀਤ ਸਿੰਘ ਰੂੜੇਕੇ, ਗੋਬਿੰਦ ਛਾਜਲੀ, ਬਲਬੀਰ ਸਿੰਘ ਝਾਮਕਾ ਅਤੇ ਗੁਲਜ਼ਾਰ ਸਿੰਘ ਭੁੰਬਲੀ ਸ਼ਾਮਲ ਸਨ।

Leave a Reply

Your email address will not be published. Required fields are marked *