ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ)–ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਹਾਕਮ ਵੱਲੋਂ ਸਾਰੀਆਂ ਈਨਾਂ ਮਨਾਉਣ’ਚ ਅਸਫ਼ਲ ਰਹਿਣ ਤੋਂ ਉਪਰੰਤ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦੇ ਫਤਵੇ ਤੋਂ ਬਾਅਦ ਦਾਦੀ ਮਾਂ ਮਾਤਾ ਗੁੱਜਰ ਕੌਰ ਜੀ ਨਾਲ ਠੰਡੇ ਬੁਰਜ ਦੀ ਆਖਰੀ ਰਾਤ ਹੈ? ਹਾਕਮ ਵੱਲੋਂ ਸਵੇਰੇ ਸ਼ਹੀਦ ਕਰਨ ਦੇ ਹੁਕਮ ਜਦੋਂ ਸਾਹਿਬਯਾਦਿਆਂ ਨੇ ਮਾਤਾ ਗੁੱਜਰ ਕੌਰ ਜੀ ਨੂੰ ਸੁਣਾਏ ,ਤਾਂ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਲੀ ਵਿਖੇ ਸੀਸ ਦੇਣ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਅਤੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਧਰਮੀ ਤੇ ਬਹਾਦਰ ਮਾਤਾ ਗੁੱਜਰ ਕੌਰ ਨੇ ਸਾਹਿਬਯਾਦਿਆਂ ਨੂੰ ਆਪਣੀ ਗੋਦ’ਚ ਬੈਠਾ ਕੇ ਪਿਆਰ ਨਾਲ ਆਪਣੇ ਦਾਦੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਉਪਦੇਸ਼ ਸੁਣਾਇਆ,ਅਤੇ ਸਵੇਰੇ ਹਾਕਮਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ,ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੰਨਾ ਛੋਟੇ ਸਾਹਿਬਜ਼ਾਦਿਆਂ ਨੇ ਹਾਕਮ ਦੀ ਈਨ ਨਹੀਂ ਮੰਨੀ ? ਅਤੇ ਹੱਸ ਹੱਸ ਸਹੀਦੀ ਜਾਮ ਪੀਣ ਵਾਲੇ 7 ਅਤੇ 9 ਸਾਲਾਂ ਦੇ ਸਾਹਿਬਯਾਦਿਆਂ ਦਾ ਪਵਿੱਤਰ ਸ਼ਹੀਦੀ ਦਿਹਾੜਾ ਭਾਜਪਾ ਸਰਕਾਰ ਵੱਲੋਂ ਦਿੱਲੀ ਅਤੇ ਹੋਰ ਸਥਾਨਾਂ ਤੇ (ਵੀਰ ਦਿਵਸ )ਵਜੋਂ ਮਨਾਉਣਾ ਅਤਿ ਨਿੰਦਣਯੋਗ ਅਤੇ ਕਿਸੇ ਸੋਚੀ ਸਮਝੀ ਸਾਜ਼ਿਸ਼ ਤੋਂ ਘੱਟ ਨਹੀਂ ? ਕਿਉਂਕਿ ਇਸ ਵਰਤਾਰੇ ਨਾਲ ਸਾਹਿਬਜ਼ਾਦਿਆਂ ਦੇ ਨਾਂ ਨਾਲੋਂ ਸ਼ਹਾਦਤੀ ਸ਼ਬਦ ਖਤਮ ਕਰਕੇ ਲੋਕਾਂ ਨੂੰ ਗ਼ਲਤ ਸੰਦੇਸ਼ ਦਿੱਤਾ ਜਾ ਰਿਹਾ ਹੈ, ਜੋਂ ਸਿੱਖ ਕੌਮ ਨੂੰ ਬਿਲਕੁਲ ਬਰਦਾਸ਼ਤ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਰਿੰਦਰ ਮੋਦੀ ਦੀ ਭਾਜਪਾਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਗਰ ਭਾਜਪਾ ਸਰਕਾਰ ਸੱਚੇ ਦਿਲੋਂ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਵਿਸ਼ਵ ਵਿਚ ਉਜਾਗਰ ਕਰਨ ਦੇ ਹੱਕ ਵਿੱਚ ਹੈ, ਤਾਂ ਉਹਨਾਂ ਨੂੰ ਇਹ ਸਾਹਿਬਜਾਦਿਆਂ ਸ਼ਹੀਦੀ ਦਿਹਾੜਾ (ਵੀਰਬਾਲ ਦਿਵਸ) ਵਜੋਂ ਮਨਾਉਣਾ ਬੰਦ ਕਰਕੇ ਇਸ ਨੂੰ (ਸ਼ਹੀਦੀ ਦਿਵਸ ਛੋਟੇ ਸਾਹਿਬਜ਼ਾਦੇ) ਵਜੋਂ ਮਨਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਤਾਂ ਕਿ ਪੂਰੇ ਵਿਸ਼ਵ ਦੀ ਲੋਕਾਈ ਨੂੰ ਦੱਸਿਆ ਜਾ ਸਕੇ,ਕਿ ਹਾਕਮ ਸਰਕਾਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 7 ਅਤੇ 9 ਸਾਲਾਂ ਦੇ ਲਾਲਾਂ ਨੂੰ ਸਿਰਫ਼ ਇਸ ਕਰਕੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ,ਕਿਉਂਕਿ ਉਹ ਆਪਣਾ ਧਰਮ ਛੱਡਣ ਨੂੰ ਤਿਆਰ ਨਹੀਂ ਸਨ ? । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਜਭਾਈ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਦੀ ਅਗਵਾਈ’ਚ ਦਿੱਲੀ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੀ ਨਿੰਦਾ ਅਤੇ (ਸ਼ਹੀਦੀ ਦਿਵਸ ਛੋਟੇ ਸਾਹਿਬਜ਼ਾਦੇ) ਵਜੋਂ ਮਨਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ, ਬਾਲ ਲਫ਼ਜ਼ ਸੰਸਾਰੀ ਹੈ ,ਜਦੋਂ ਕਿ ਉਹ ਅਕਾਲ ਪੁਰਖ ਵੱਲੋਂ ਆਪਣਾ ਪੁੱਤਰ ਬਣਾ ਕੇ ਸੰਸਾਰ’ਚ ਭੇਜੇਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਯਾਦੇ ਸਨ ਭਾਈ ਖਾਲਸਾ ਨੇ ਕਿਹਾ ਅਜਿਹਾ ਕਰਕੇ ਭਾਜਭਾਈ ਸਰਕਾਰ ਸਾਹਿਬਜ਼ਾਦਿਆਂ ਦੇ ਨਾਂ ਨਾਲੋਂ ਸ਼ਹਾਦਤੀ ਤੇ ਸਾਹਿਬਜਾਦੇ ਸ਼ਬਦ ਦੂਰ ਕਰਨ ਦੀ ਕੂਟਨੀਤੀ ਤਹਿਤ ਇਸ ਨੂੰ ਵੀਰਬਾਲ ਦਿਵਸ ਵਜੋਂ ਮਨਾ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵੱਲ ਵਧ ਰਹੀ ਹੈ, ਭਾਈ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਮਾਤਮਾ ਬਿਗਲ ਵਜਾਉਣ ਅਤੇ ਤਿੰਨ ਦਿਨ ਸਰਕਾਰੀ ਪ੍ਰੋਗਰਾਮ ਰੱਦ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਕੀਤੀ, ਭਾਈ ਖਾਲਸਾ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਕੱਲ੍ਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਯਾਦ ਦਿਵਸ ਮੌਕੇ ਮੂਲਮੰਤ੍ਰ ਸਾਹਿਬ ਦੇ ਜਾਪ ਕਰਨ ਵਾਲੇ ਹੁਕਮ ਦੀ ਹਮਾਇਤ ਕੀਤੀ ਅਤੇ ਸਮੁੱਚੇ ਕੌਮ ਨੂੰ ਇਸ ਅਮਲ ਕਰਨ ਦੀ ਬੇਨਤੀ ਕੀਤੀ ਭਾਈ ਖਾਲਸਾ ਅਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਦੀਵਾਨ ਵਿਚ ਹਾਜ਼ਰੀਆਂ ਭਰਨ ਆਏਂ ਸਨ ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਭਾਈ ਅਵਤਾਰ ਸਿੰਘ ਮੁਖ ਬੁਲਾਰੇ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਬਾਗ਼ੀ ਗੁਰਦਾਸਪੁਰ, ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਗੁਰਦੇਵ ਸਿੰਘ ਸੰਗਲਾ ਭਾਈ ਸੁਖਵਿੰਦਰ ਸਿੰਘ ਹਜ਼ਾਰਾਂ ਸਿੰਘ ਵਾਲਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਜੱਸਾ ਸਿੰਘ ਸੰਗੋਵਾਲ ਆਦਿ ਆਗੂ ਹਾਜਰ ਸਨ ।