ਗੁਰਦਾਸਪੁਰ, 27 ਅਕਤੂਬਰ (ਸਰਬਜੀਤ ਸਿੰਘ)– ਹਿੰਦ-ਪਾਕਿ ਬਾਰਡਰ ਤੇ ਸਥਿਤ ਪਿੰਡ ਆਦੀਆਂ ਵਿਖੇ ਬੀ.ਐਸ.ਐਫ ਨੂੰ ਤਲਾਸ਼ੀ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਸਦੇ ਨਜਦੀਕ ਕਰਨੈਲ ਸਿੰਘ ਬੱਗਾ ਪੁੱਤਰ ਸਵਰਨ ਸਿੰਘ ਦੇ ਖੇਤਾਂ ਵਿੱਚ ਇੱਕ ਪਲਾਸਟਿਕ ਬੈਗ ਨਾਲ ਭਰਿਆ ਹੋਇਆ ਪੈਕੇਟ ਮਿਲਿਆ। ਜਿਸ ਨੂੰ ਚੈਕ ਕਰਨ ਤੇ ਪਤਾ ਲੱਗਾ ਕਿ ਇਸ 6 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਹਨ। ਪਾਕਿਸਤਾਨ ਵੱਲੋੰ ਆ ਰਿਹਾ ਡਰੋਨ ਨੂੰ ਵਾਪਸ ਭੇਜਣ ਲਈ ਬੀ.ਐਸ.ਐਫ ਦੇ ਜਵਾਨਾਂ ਨੇ ਭਾਰੀ ਮਾਤਰਾ ਵਿੱਚ ਉਸ ਤੇ ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਪਾਕਿ ਵਿੱਚ ਪਰਤ ਗਿਆ। ਇਸ ਸਬੰਧੀ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਜਿਸ ਕਰਕੇ ਪਾਕਿ ਵੱਲੋਂ ਭੇਜੀ ਗਈ ਇਹ ਖੇਪ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਸੀਮਾ ਸੁਰੱਖਿਆ ਬਲ ਦੇ ਨੌਜਵਾਨ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਅਤੇ ਭਵਿੱਖ ਵਿੱਚ ਕੰਮ ਕਰਨ ਦੀ ਯੋਜਨਾ ਬਾਰੇ ਐਲਾਨਿਆ ਹੈ।