ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)–ਥਾਣਾ ਬਹਿਰਾਮਪੁਰ ਦੀ ਪੁਲਸ ਨੇ ਗਾਵਾਂ ਨੂੰ ਬੇਹਿਰਮੀ ਤੇ ਕਰੂੜਤਾ ਨਾਲ ਰੱਸਿਆ ਨਾਲ ਗੱਡੀ ਸਮਰੱਥਾ ਤੋਂ ਵੱਧ ਰੱਖਣ ਤੇ ਅਣਪਛਾਤੇ ਲੋਕਾੰ ਖਿਲਾਫ ਮਾਮਲਾ ਦਰਜ ਕੀਤਾ ਹੈ।
ਸਤਪਾਲ ਪੁਤਰ ਜਮੀਤ ਸਿੰਘ ਵਾਸੀ ਰੰਗੜ ਪਿੰਡੀ ਨੇ ਦੱਸਿਆ ਕਿ ਉਹ ਪਿੰਡ ਦਾ ਮੌਜੂਦਾ ਸਰਪੰਚ ਹੈ ਅਤੇ 2 ਅਪ੍ਰੈਲ ਨੂੰ ਸਵੇਰੇ ਸਾਢੇ 6 ਵਜੇ ਉਹ ਆਪਣੇ ਪਿੰਡ ਦੀ ਸੜਕ ਤੇ ਖੜਾ ਸੀ ਕਿ ਪਿੰਡ ਦੀ ਫਿਰਨੀ ਵੱਲੋਂ ਇੱਕ ਮਹਿੰਦਰਾ ਪਿਅਕਪ ਗੱਡੀ ਆਈ, ਜੋ ਸੰਤੁਲਨ ਵਿਗੜਨ ਕਰਕੇ ਨਾਲੀ ਵਿੱਚ ਫੱਸ ਗਈ ਤਾਂ ਮੌਕੇ ਤੇ ਕਾਫੀ ਵਿਅਕਤੀ ਇਕੱਠੇ ਹੋਣੇ ਸ਼ੁਰੂ ਹੋਏ ਗਏ ਤਾਂ ਗੱਡੀ ਵਿੱਚ ਤਿੰਨ ਅਣਪਛਾਤੇ ਵਿਅਕਤੀਉਤਰ ਕੇ ਭੱਜ ਗਏ। ਗੱਡੀ ਨੂੰ ਚੈਕ ਕੀਤਾ ਗਿਆ ਤਾਂ ਗੱਡੀ ਵਿੱਚ ਪੰਜ ਗਾਵਾਂ ਨੂੰ ਬੇਹਿਰਮੀ ਤੇ ਕਰੂੜਤਾ ਨਾਲ ਰੱਸਿਆ ਨਾਲ ਗੱਡੀ ਸਮਰੱਥਾ ਤੋਂ ਵੱਧ ਰੱਖਿਆ ਹੋਇਆ ਸੀ।