ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)-ਸਤਲੁੱਜ ਦਰਿਆ ਵਿੱਚ ਪੈਂਦੇ ਪ੍ਰਦੂਸ਼ਿਤ ਪਾਣੀ ਨੂੰ ਬੰਦ ਕਰਵਾਉਣ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਗੰਦੇ ਨਾਲੇ ਦੀ ਸਫਾਈ ਲਈ ਐਲਾਨ ਕੀਤੇ 650 ਕਰੋੜ ਰੂਪਏ ਜਾਰੀ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਵਾਤਾਵਰਣ ਪ੍ਰੇਮੀਆ ਵਿੱਚ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਡੀ.ਸੀ ਦਫਤਰ ਲੁਧਿਆਣਾ ਦੇ ਸਾਹਮਣੇ 15 ਸਤੰਬਰ ਨੂੰ ਸਵੇਰੇ 11 ਵਜੇ ਦਿੱਤਾ ਜਾਵੇਗਾ। ਜਿਸ ਵਿੱਚ ਵੱਧ ਚੜ ਕੇ ਕਿਸਾਨ ਹਿੱਸਾ ਲੈਣਗੇ।