ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦਾ ਹਮਲਾ, ਕਿਸਾਨ ਚਿੰਤਿਤ

ਗੁਰਦਾਸਪੁਰ

ਝੋਨੇ ’ਤੇ ਹੋਏ ਵਾਇਰਸ ਦੇ ਹਮਲੇ ਦੀ ਰਿਪੋਰਟਾਂ ਉੱਚ ਅਧਿਕਾਰੀਆਂ ਨੂੰ ਬਣਾ ਕੇ ਭੇਜੀਆ ਹਨ-ਰਣਧੀਰ ਸਿੰਘ ਠਾਕੁਰ


ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)- ਭਾਵੇਂ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹੈ ਕਿ ਕਿਸਾਨੀ ਦੇ ਧੰਦੇ ਨੂੰ ਪ੍ਰਫੁੱਲਿਤ ਕੀਤਾ ਜਾਵੇ ਪਰ ਕੁਦਰਤ ਦਾ ਕਰਿਸ਼ਮਾ ਹੈ ਕਿ ਖੇਤੀਬਾੜੀ ਦਾ ਧੰਦਾ ਆਏ ਦਿਨ ਘਾਟੇ ਵੱਲ ਜਾ ਰਿਹਾ ਹੈ। ਇਵੇਂ ਕਿ ਝੋਨੇ ਦੀ ਚਾਈਨਾ ਵਾਇਰਸ ਦਾ ਹਮਲਾ ਹੋਣ ਨਾਲ 14 ਜਿਲਿਆ ਵਿੱਚ 34 ਹਜਾਰ ਹੈਕਟੇਅਰ ਤੋਂ ਵੱਧ ਫਸਲ ਬਰਬਾਦ ਹੋ ਗਈ ਹੈ। ਉਧਰ ਲੰਮੀ ਸਕਿੰਨ ਬੀਮਾਰੀ ਨਾਲ ਗਾਵਾਂ ਦੀਆਂ ਹਜਾਰਾਂ ਮੌਤਾਂ ਹੋ ਚੁੱਕੀਆ ਹਨ ਅਤੇ ਡੇਅਰੀ ਫਾਰਮ ਦਾ ਧੰਦਾ ਅਤੇ ਕਿਸਾਨੀ ਦਾ ਧੰਦਾ ਚੌਪਟ ਹੋਣ ਦੇ ਕਿਨਾਰੇ ਹੈ।
ਇਸ ਸਮੇਂ ਝੋਨੇ ਦੇ ਫਸਲ ’ਤੇ ਚੀਨੀ ਵਾਇਰਸ ਨਾਲ ਝੋਨਾ ਬੋਣਾ ਰਹਿ ਗਿਆ ਹੈ ਅਤੇ ਉਹ ਮੁੰਝਰ ਦੇਣ ਦੇ ਕਾਬਲ ਨਹੀਂ ਰਿਹਾ।ਜਿਸਕਰਕੇ ਕਿਸਾਨਾਂ ਨੂੰ ਇਸ ਵਾਰ ਚੋਖਾ ਘਾਟਾ ਪਵੇਗਾ ਅਤੇ ਝਾੜ ਵੀ ਬਹੁਤ ਘੱਟ ਨਿਕਲੇਗਾ, ਕਿਉਕਿ ਇਹ ਇੱਕ ਵਾਇਰਸ ਹੈ, ਜੋ ਕਿਟਿੱਡੇ ਤੋਂ ਫੈਲਦਾ ਹੈ ਅਤੇ ਇਹ ਪੂਰੇ ਪੰਜਾਬ ਵਿੱਚ ਵਾਇਰਸ ਫੈਲ ਗਿਆ ਹੈ। ਅਗਾਉਵਾਧੂ ਕਿਸਾਨ ਕਰਮਜੀਤ ਸਿੰਘ, ਸੁਖਦਰਸ਼ਨ ਸਿੰਘ ਨੱਤ, ਸੁਖਦੇਵ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮਾਹਿਰ ਕਹਿੰਦੇ ਹਨ ਕਿ ਅਜਿਹੀ ਬੀਮਾਰੀ ਦਾ ਕੋਈ ਇਲਾਜ਼ ਨਹੀਂ ਹੈ। ਜਿਸ ਕਰਕੇ ਕਿਸਾਨ ਬਹੁਤ ਹੀ ਚਿੰਤਿਤ ਹਨ।
ਉਧਰ ਜਿਲਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਰਣਧੀਰ ਸਿੰਘ ਠਾਕੁਰ ਨਾਲ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਜਿਲੇ ਦੇ ਬਲਾਕ ਧਾਰੀਵਾਲ, ਡੇਰਾ ਬਾਬਾ ਨਾਨਕ, ਕਲਾਨੌਰ ਵਿੱਚ ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਜਿਸ ਨਾਲ 3900 ਦੇ ਕਰੀਬ ਏਕੜ ਝੋਨੇ ਦੇ ਰਕਬੇ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਜਲਦ ਹੀ ਰਿਪੋਰਟਾਂ ਆਉਣ ਦੀ ਸੰਭਾਵਨਾ ਹੈ। ਇਹ ਹਮਲਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।

Leave a Reply

Your email address will not be published. Required fields are marked *