ਨੌਜਵਾਨ ਕ੍ਰਿਕੇਟ ਕਲਬ ਨੰਗਲ ਦੇ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਤ ਕਰਨਾ ਸ਼ਲਾਘਾਯੋਗ ਉਪਰਾਲਾ–ਸੰਤ ਸੁਖਵਿੰਦਰ ਸਿੰਘ ਅਲੋਵਾਲ

ਦੋਆਬਾ

ਫਿਲੌਰ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਪਿਛਲੇ ਤਿੰਨ ਦਿਨਾਂ ਤੋ ਨੰਗਲ ਫਿਲੌਰ ਕ੍ਰਿਕੇਟ ਕਲੱਬ ਵਲੋਂ ਕਰਵਾਏ ਜਾ ਤਿੰਨ ਰੋਜਾਂ ਕ੍ਰਿਕੇਟ ਟੂਰਨਾਮੈਂਟ ਦੇ ਤੀਜੇ ਤੇ ਆਖਰੀ ਦਿਨ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਅਲੋਵਾਲ ਨੰਗਲ ਬੇਟ ਫਿਲੌਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਅਤੇ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਸਾਂਝੇ ਤੌਰ ਤੇ ਸਮੂਹ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਨਾਲ ਰਵਿੰਦਰ ਸਿੰਘ ਸਿਧੂ,ਮਨਜੀਤ ਸਿੰਘ ਬਿਲਾ, ਡਾਕਟਰ ਸਰਬਜੀਤ ਸਿੰਘ ਬਾਸੀ, ਸੁਲਖਨ ਸਿੰਘ, ਖੁਸੀਰਾਮ ਸਾਬਕ ਸਰਪੰਚ ,ਜਗਤਾਰ ਚੰਦ ਸਾਬਕ ਸਰਪੰਚ,ਨਰਿੰਦਰ ਨਿੰਦੀ ਫਾਇਨ ਸਟੂਡਿਓ ਤੇ ਨਰੇਸ਼ ਕੁਮਾਰ ਤੋਂ ਇਲਾਵਾ ਸਥਾਨਕ ਪਤਵੰਤੇ ਹਾਜਰ ਸਨ। ਸਮੂਹ ਖਿਡਾਰੀਆਂ ਤੇ ਦਰਸ਼ਕਾਂ ਲਈ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਅਲੋਵਾਲ ਵਲੋਂ ਭੇਜਿਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਬਾ ਸੁਖਵਿੰਦਰ ਸਿੰਘ ਅਲੋਵਾਲ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀ ਦਿਤੀ।‌ ਉਹਨਾ ਭਾਈ ਖਾਲਸਾ ਨੇ ਦੱਸਿਆ ਹਰ ਸਾਲ ਨੌਜਵਾਨ ਕ੍ਰਿਕੇਟ ਕਲੱਬ ਨੰਗਲ ਫਿਲੌਰ ਵਲੋਂ ਤਿੰਨ ਰੋਜਾ ਟੂਰਨਾਮੈਂਟ ਕਰਵਾਕੇ ਜੇਤੂਆਂ ਨੂੰ ਇਨਾਮ ਵੰਡਣ ਵਾਲੀ ਚਲਾਈ ਲੜੀ ਤਹਿਤ ਇਸ ਵਾਰ ਜੇਤੂ ਰਹੀ ਨੰਗਲ ਕਲਬ ਦੀ ਕਿਰਕਟ ਟੀਮ ਨੂੰ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਜੀ ਅਲੋਵਾਲ ਜੋ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੌਰ ਕਮੇਟੀ ਮੈਂਬਰ ਵੀ ਹਨ, ਸੰਤ ਮਹਾਪੁਰਸ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੇ ਸਾਂਝੇ ਤੌਰ ਤੇ ਜੇਤੂ ਰਹੀ ਨੰਗਲ ਫਿਲੌਰ ਦੀ ਟੀਮ ਦੇ ਖਿਡਾਰੀਆਂ ਨੂੰ ਟਰਾਫੀ ਦੇ ਮਾਣ ਵਧਾਇਆਂ। ਇਸ ਮੌਕੇ ਤੇ ਬੋਲਦਿਆਂ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਲੋਵਾਲ ਨੇ ਕਿਹਾ ਨੌਜਵਾਨ ਕਲਬ ਨੰਗਲ ਦੀ ਟੀਮ ਤੇ ਸਥਾਨਕ ਪਿੰਡ ਦੇ ਮੁਖੀ ਪਤਵੰਤਿਆਂ ਦਾ ਨੌਜਵਾਨਾਂ ਨੂੰ ਖੇਡਾ ਵਲ ਪਰੇਰਤ ਕਰਨ ਦਾ ਉਪਰਾਲਾ ਸਲਾਘਾਯੋਗ ਕਿਹਾ ਜਾ ਸਕਦਾ ਹੈ, ਉਨਾ ਕਿਹਾ ਅਜਿਹੀਆਂ ਖੇਡਾ ਦੇ ਟੂਰਨਾਮੈਂਟ ਹਰ ਸਾਲ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਬਾਬਾ ਜਰਨੈਲ ਸਿੰਘ ਅਲੋਵਾਲ ਵਲੋਂ ਹਰ ਸਾਲ ਨਵੰਬਰ ਮਹਿਨੇ’ਚ ਕਰਵਾਏ ਜਾਦੇ ਹਨ ਜੋ ਇਸ ਵੀ 16/17/18/19 ਨਵੰਬਰ ਨੂੰ ਕਰਵਾਏ ਜਾ ਰਹੇ ਹਨ ਅਤੇ ਵਿਸਵ ਪਧਰ ਦੇ ਖਿਡਾਰੀ ਇਸ ਟੂਰਨਾਮੈਂਟ ਵਿਚ ਸ਼ਾਮਲ ਹੋ ਰਹੇ ਹਨ, ਇਸ ਮੌਕੇ ਤੇ ਵਡੇ ਮਹਾਪੁਰਸ ਤੇ ਗੁਰੂਦੁਆਰਾ ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ ਜੀ ਅਲੋਵਾਲ ਨੂੰ ਨੌਜਵਾਨ ਕਲੱਬ ਨੰਗਲ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ ।

Leave a Reply

Your email address will not be published. Required fields are marked *