ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਮਾਝਾ ਤਰਨਾਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਦਲ ਪੰਥ ਨੇ ਕੀਤਾ ਹਜੂਰ ਸਾਹਿਬ ਉਤਾਰਾ

ਦੇਸ਼

ਹਜ਼ੂਰ ਸਾਹਿਬ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਦੁਸ਼ਹਿਰੇ ੳਤਸਵ ਨੂੰ ਮੁੱਖ ਰੱਖਦਿਆਂ ਜਿਥੇ ਪੰਜਾਬ ਤੋਂ ਸਮੂਹ ਵੱਡੀਆਂ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਘੌੜਿਆਂ ਤੇ ਨਿਹੰਗ ਸਿੰਘ ਲਾਡਲੀਆਂ ਫੌਜਾ ਸਮੇਤ ਸੰਚਖੰਡ ਹਜੂਰ ਸਾਹਿਬ ਵੱਖ ਵੱਖ ਸਥਾਨਾਂ ਤੇ ਉਤਾਰਾ ਕਰ ਲਿਆ ਹੈ ਉਥੇ ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਮਾਝਾ ਤਰਨਾਦਲ ਨੇ ਵੀ ਆਪਣੇ ਘੌੜਿਆਂ ਤੇ ਲਾਡਲੀਆਂ ਨਿਹੰਗ ਸਿੰਘ ਫੌਜਾ ਸਮੇਤ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ’ਚ ਹਜ਼ੂਰ ਸਾਹਿਬ ਨਗੀਨਾਘਾਟ ਨੇੜੇ ਗੁਰੂਦੁਆਰਾ ਬੰਦਾਘਾਟ ਵਿਖੇ ਉਤਾਰਾ ਕਰ ਲਿਆ ਹੈ ਜਿਥੇ ਉਹ ਸਮੂਹ ਦਲਪੰਥਾ ਵਲੋਂ 13 ਅਕਤੂਬਰ ਨੂੰ ਕੱਢੇ ਜਾ ਰਹੇ ਮਹੱਲੇ ਵਿਚ ਫੌਜਾ ਸਮੇਤ ਸਾਮਲ ਹੋਣਗੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿਖ ਸਟੂਡੈਟਸ ਫੈਡਰੇਸਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀ ਦਿਤੀ ।

Leave a Reply

Your email address will not be published. Required fields are marked *