ਡੇਰਾ ਬਾਬਾ ਫੂਲ ਨਾਥ ਜੀ,ਸੰਤ ਬ੍ਰਹਮ ਨਾਥ ਨਾਨਕ ਨਗਰੀ ਚੁਹੇੜੂ ਕਪੂਰਥਲਾ ਵਿਖੇ 75 ਵੇ ਸਲਾਨਾ ਜੋੜ ਮੇਲੇ ਤੇ ਗੁਰੂ ਰਵਿਦਾਸ ਜੀ ਦੀ 650 ਸਾਲਾਂ ਸ਼ਤਾਬਦੀ ਤੇ ਸੰਤ ਕਿਸ਼ਨ ਨਾਥ ਮਹਾਰਾਜ ਵੱਲੋਂ 650 ਕਰੋੜ ਸਰਕਾਰ ਨੂੰ ਦੇਣ ਵਾਲ਼ੀ ਮੰਗ ਸਹੀ – ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਕਪੂਰਥਲਾ , ਗੁਰਦਾਸਪੁਰ, 10 ਜੂਨ (ਸਰਬਜੀਤ ਸਿੰਘ)– ਡੇਰਾ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਸੰਤ ਬ੍ਰਹਮਨਾਥ ਜੀ ਨਾਨਕ ਨਗਰੀ ਚੁਹੇੜੂ ਨੇੜੇ ਲਵਲੀ ਯੂਨੀਵਰਸਿਟੀ ਕਪੂਰਥਲਾ ਵਿਖੇ 75 ਵਾ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ, ਪਵਿੱਤਰ ਅੰਮ੍ਰਿਤਬਾਣੀ ਦੇ ਲੜੀਵਾਰ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਫ੍ਰੀ ਓਪਰੇਸ਼ਨ ਤੇ ਐਨਕਾਂ ਵੰਡੀਆਂ ਗਈਆਂ, ਖੂਨ ਦਾਨ ਕੈਂਪ ਵੀ ਲਗਾਇਆ ਗਿਆ ਸੱਚਖੰਡ ਬੱਲਾਂ ਦੇ ਮੁੱਖ ਪ੍ਰਬੰਧਕ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਵਿਸ਼ੇਸ਼ ਹਾਜਰੀ ਭਰੀ, ਡੇਰਾ ਮੁਖੀ ਸੰਤ ਮਹਾਂਪੁਰਸ਼ ਸੰਤ ਕਿਸ੍ਰਨਨਾਥ ਮਹਾਰਾਜ ਜੀ ਨੇ ਆ ਰਹੀ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650 ਸ਼ਤਾਬਦੀ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ, ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਵਿਸ਼ੇਸ਼ ਤੌਰ ਮੰਗਾਂ ਰੱਖੀਆਂ ਗਈਆਂ,ਇਸ ਮੌਕੇ ਕੇ ਲੰਗਰ ਭੰਡਾਰਾ , ਠੰਢੇ ਮਿੱਠੇ ਜਲ ਦੀਆਂ ਛਬੀਲਾਂ ਕੋਕ ਪੈਪਸੀ ਦੇ ਅਤੁੱਟ ਭੰਡਾਰੇ ਵਰਤਾਏ ਗਏ ਅਤੇ ਮੁੱਖ ਪ੍ਰਬੰਧਕ ਸੰਤ ਕਿਸ਼ਨ ਨਾਥ ਮਹਾਰਾਜ ਜੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਕੀਤਾ ਗਿਆ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਡੇਰਾ ਬਾਬਾ ਫੂਲ ਨਾਥ ਮਹਾਰਾਜ, ਬਾਬਾ ਬ੍ਰਹੱਮ ਨਾਥ ਨਾਨਕਨਨਰੀ ਚੁਹੇੜੂ ਵਿਖੇ 75 ਵੇ ਸਲਾਨਾ ਜੋੜ ਮੇਲੇ ਸਬੰਧੀ ਸਤਿਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਦੇ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਕਿਸ਼ਨ ਨਾਥ ਮਹਾਰਾਜ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਿਸ਼ਨ ਪ੍ਰਚਾਰ ਹਿੱਤ 4 ਜੂਨ ਨੂੰ ਆਏ ਤੇ 75 ਵੇ ਸਲਾਨਾ ਜੋੜ ਮੇਲੇ ਹਿੱਤ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਲੜੀਵਾਰ ਪਾਠ ਅਰੰਭ ਕਰ ਦਿਤੇ ਗਏ, ਜਿਨ੍ਹਾਂ ਦੇ ਅਜ 9 ਜੂਨ ਨੂੰ ਭੋਗ ਤੋਂ ਉਪਰੰਤ ਇੱਕ ਸੁੰਦਰ ਪੰਡਾਲ’ਚ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਛਤਰਛਾਇਆ ਹੇਠ ਧਾਰਮਿਕ ਦੀਵਾਨ ਦੀ ਅਰੰਭਤਾ ਹੋਈ,ਜਿਸ ਵਿੱਚ ਡੇਰੇ ਦੇ ਹੈਂਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਅਤੇ ਭਾਈ ਮੰਗਤ ਰਾਮ ਮਹਿਮੀ ਦੇ ਸ਼ਬਦ ਗੁਰਬਾਣੀ ਕੀਰਤਨ ਤੋਂ ਉਪਰੰਤ ਸੰਗੀਤ ਮੰਡਲੀ ਬੀਬੀਆਂ ਅਤੇ ਦੇਸ ਭਰ ਤੇ ਆਏ ਬੁਲਾਰਿਆਂ ਨੇ ਹਾਜ਼ਰੀ ਲਵਾਈ ਅਤੇ ਮਸੀਨਰੀ ਕਲਾਕਾਰ ਗਿੰਨੀ ਮਾਹੀ ਨੇ ਵੀ ਹਾਜ਼ਰੀ ਲਵਾਈ,ਭਾਈ ਖਾਲਸਾ ਨੇ ਦੱਸਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਸਪਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਦਸਵੀਂ ਦੇ ਨਤੀਜਿਆਂ ਵਿੱਚ ਟੌਪ ਕਰਨ ਵਾਲੇ ਵਿਦਿਆਰਥੀਆਂ ਪ੍ਰਿੰਸੀਪਲ ਤੇ ਮੈਨੇਜਮੈਂਟ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਖਾਲਸਾ ਨੇ ਦੱਸਿਆ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਕਿਸ਼ਨ ਨਾਥ ਮਹਾਰਾਜ ਜੀ ਨੇ ਪੰਡਾਲ ‘ਚ ਬੈਠੀਆਂ ਲੱਖਾਂ ਸੰਗਤਾਂ ਦੇ ਇਕੱਠ ‘ਚ ਜਿਥੇ ਆਪਨੇ ਸੁਦੇਸ਼ ਵਿੱਚ ਬੱਬਰ ਸ਼ੇਰ ਵਾਂਗ ਘਰਜਦਿਆਂਂ ਜਿਥੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ,ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਤੇ ਬਾਬੂ ਕਾਂਸ਼ੀ ਰਾਮ ਜੀ ਦੀ ਸਿਖਿਆ ਉਦੇਸ਼ ਤੇ ਚੱਲਣ ਦਾ ਅਹਿਦ ਲਿਆ, ਉਥੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਸਾਲਾਂ ਸ਼ਤਾਬਦੀ ਦਿਵਦ ਮਨਾਉਣ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਦੇਰ ਆਏ ਦਰੁਸਤ ਆਏ ਦੱਸਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਯੂਨੀਵਰਸਿਟੀਆਂ ਬਣਾਉਣ ਦੀ ਮੰਗ ਕੀਤੀ ਤੇ ਪੰਜਾਬ ਸਰਕਾਰ ਦਾ ਡੇਰਾ ਬੱਲਾਂ ਵਿਖੇ 11 ਏਕੜ ਜ਼ਮੀਨ ਦੇਣ ਦੀ ਸ਼ਲਾਘਾ ਕੀਤੀ,ਸੰਤ ਕਿਸ਼ਨ ਨਾਥ ਜੀ ਨੇ ਆਪਣੇ ਸੰਬੋਧਨ ਪੰਜਾਬ ਸਰਕਾਰ ਤੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਸ਼ਤਾਬਦੀ ਸਮਾਰੋਹ ਲਈ 650 ਕਰੌੜ ਰੁਪਏ ਅਤੇ ਕੇਂਦਰ ਸਰਕਾਰ ਤੋਂ ਵੀ 650 ਕਰੌੜ ਰੁਪਏ ਦੇਣ ਮੰਗ ਕੀਤੀ ਹੈ, ਭਾਈ ਖਾਲਸਾ ਨੇ ਦੱਸਿਆ ਇਥੇ ਹੀ ਬਸ ਨਹੀਂ ? ਸੰਤ ਕਿਸ਼ਨ ਨਾਥ ਮਹਾਰਾਜ ਜੀ ਨੇ ਐਲਾਨ ਕੀਤਾ 650 ਸਾਲਾਂ ਗੁਰੂ ਰਵਿਦਾਸ ਸ਼ਤਾਬਦੀ ਨੂੰ ਸਮਰਪਿਤ ਵਿਸ਼ਵ ਭਰ ਦੇ ਐਸ ਸੀ ਭਾਈ ਚਾਰੇ ਦੀ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਦੇਸ਼ ਵਿੱਚ ਐਸ ਸੀ ਭਾਈ ਚਾਰੇ ਦੀ ਰਾਜ ਸਤਾ ਲਿਆਉਣ ਦੀ ਸ਼ੁਰੂਆਤ ਕੀਤੀ ਜਾਵੇਗੀ, ਇਸ ਮੌਕੇ ਤੇ ਭੁਲਾ ਰਾਮ ਠੇਕੇਦਾਰ, ਧਰਮਪਾਲ ਕਲੇਰ, ਸਦਾ ਨੰਦ ਕਲੇਰ, ਤਿਲਕ ਰਾਜ ਕਲੇਰ,ਸੁਮਿਤਰੀ ਦੇਵੀ ਸਰਪੰਚ, ਰਾਮਪ੍ਰਕਾਸ਼ ਸਿਵਾਣ, ਰੌਸ਼ਨ ਢੰਡਾ, ਪ੍ਰਵੀਨ ਕੁਮਾਰ ਹੈਂਡ ਗ੍ਰੰਥੀ, ਹਰਜਿੰਦਰ ਬੰਗਾਂ , ਸੂਬੇਦਾਰ ਲਹੰਬਰ ਸਿੰਘ,ਜੀਤਰਾਮ ਸਾਬਕ ਸਰਪੰਚ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਦੇ ਸਮੂਹ ਮੈਂਬਰ ਸਾਹਿਬਾਨ,ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਆਏ ਲੱਖਾਂ ਸ਼ਰਧਾਲੂ ਹਾਜ਼ਰ ਸਨ, ਇਸ ਮੌਕੇ ਸੱਚਖੰਡ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਨੇ ਸੰਤ ਕਿਸ਼ਨ ਨਾਥ ਮਹਾਰਾਜ ਗੱਦੀ ਨਸ਼ੀਨ ਡੇਰਾ ਬਾਬਾ ਫੂਲ ਨਾਥ ਜੀ ਬਾਬਾ ਬ੍ਰਹਮ ਨਾਥ ਜੀ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਅਸ਼ੀਰਵਾਦ ਦਿੰਦਿਆਂ ਮਿਸ਼ਨ ਲਈ ਦਿਨ ਰਾਤ ਇੱਕ ਕਰਨ ਦੀ ਡਿਊਟੀ ਲਗਾਈ।

Leave a Reply

Your email address will not be published. Required fields are marked *