ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਨੂੰ ਸੌਂਪਿਆ ਮੰਗ ਪੱਤਰ

ਦੋਆਬਾ

ਨਵਾਂ ਸ਼ਹਿਰ, ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਅੱਜ ਇਥੇ ਕਿਰਤੀ ਕਿਸਾਨ ਯੂਨੀਅਨ ਦਾ ਵਫਦ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿੱਲ ਕੇ ਮੰਗ ਪੱਤਰ ਦਿੱਤਾ ਗਿਆ। 30 ਅਪ੍ਰੈਲ ਨੂੰ ਸਾਮ ਵੇਲੇ ਮੀਂਹ ਹਨੇਰੀ ਗੜਿਆ ਨੇ ਮੱਕੀ, ਪੱਠਿਆ ਦਾ ਨਾਸ਼ ਕਰ ਦਿੱਤਾ ਹੈ। ਇਸ ਤੋ ਪਹਿਲਾ ਮਟਰ ਲਾਏ ਸੀ ਉਹਨਾਂ ਦਾ ਭਾਅ ਨਹੀਂ ਮਿਲਿਆ। ਜਿਸ ਕਾਰਨ ਇਹ ਪਸ਼ੂਆ ਨੂੰ ਪਾਉਣੇ ਪਏ ਹਨ। ਉਸ ਤੋਂ ਬਾਅਦ ਮੱਕੀ ਲਾਈ ਗਈ ਸੀ, ਉਹ ਵੀ ਨਸ਼ਟ ਹੋ ਗਈ ਹੈ। ਉਨ੍ਹਾਂ ਡੀ ਸੀ ਰਾਹੀਂ ਸਰਕਾਰ ਤੋ ਮੰਗ ਕੀਤੀ ਹੈ ਕਿ ਮਜਾਰਾ ਕਲਾਂ, ਸਹਾਬਪੁਰ, ਉਸਮਾਨਪੁਰ ਜਾਡਲੇ ਦਾ ਲਹਿੰਦਾ ਪਾਸਾ ਇਹਨਾਂ ਚੋਹਾ ਪਿੰਡਾਂ ਵਿਚ ਮੱਕੀ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ, ਸਰਕਾਰ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਇਥੋਂ ਦੇ ਕਿਸਾਨਾ ਨੂੰ ਮੁਆਵਜਾ ਦਿੱਤਾ ਜਾਵੇ। ਵਫਦ ਵਿਚ ਭੁਪਿੰਦਰ ਸਿੰਘ ਵੜੈਚ, ਕਲਵੀਰ ਸਿੰਘ, ਸਾਹਪੁਰ ਬਿੱਕਰ ਸਿੰਘ, ਸੈਖੂਪੁਰ ਸੁਰਿੰਦਰ ਸਿੰਘ, ਮਹਿਰਮ ਪੁਰ ਮੇਜਰ ਸਿੰਘ ਉਸਮਾਨ ਪੁਰ ਰਾਣਾ ਰਾਮਜੀ ਦਾਸ ਸਨਾਵਾ ਤਾਰਾ ਸਿੰਘ ਫੋਜੀ ਹਾਜਰ ਸਨ।

Leave a Reply

Your email address will not be published. Required fields are marked *