ਕਲਯੁੱਗੀ ਪਿਤਾ ਨੇ ਆਪਣੀ ਹੀ ਬੇਟੀ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ

ਗੁਰਦਾਸਪੁਰ

ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ) -ਰਿਸ਼ਤਿਆ ਨੂੰ ਤਾਰ ਤਾਰ ਕਰਦੇ ਹੋਏ ਇੱਕ ਕਲਯੁੱਗੀ ਪਿਤਾ ਨੇ ਆਪਣੀ ਹੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿੱਚ ਲੜਕੀ ਦੇ ਭਰਾ ਦੇ ਬਿਆਨਾ ਦੇ ਆਧਾਰ ’ਤੇ ਥਾਣਾ ਦੀਨਾਨਗਰ ਦੀ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਅਜੇ ਪੁਲਸ ਦੀ ਗਿ੍ਰਫਤ ਤੋਂ ਬਾਹਰ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਅਕਤੀ ਨੇ ਦੱਸਿਆ ਕਿ ਉਸਦੀ ਮਾਤਾ ਅਤੇ ਉਸਦਾ ਪਿਤਾ ਦੀ ਆਪਣ ਵਿੱਚ ਅਣਬਣ ਰਹਿੰਦੀ ਸੀ। ਜਿਸ ਕਰਕੇ ਉਸਦੀ ਮਾਤਾ ਕ੍ਰੀਬ ਦੋ ਸਾਲ ਪਹਿਲਾ ਉਨਾਂ ਨੂੰ ਛੱਡ ਕੇ ਕਿਧਰੇ ਚਲੀ ਗਈ ਸੀ। ਉਸਦਾ ਪਿਤਾ, ਭਰਾ ਅਤੇ ਭੇੈਣ ਅੱਲਗ ਰਹਿੰਦੇ ਹਨ। ਉਸਦਾ ਪਿਤਾ ਸਰਾਬ ਪੀਣ ਦਾ ਆਦੀ ਹੈ। ਜੋ ਸਰਾਬ ਪੀ ਕੇ ਘਰ ਵਿੱਚ ਇਕੱਲੀ ਹੋਣ ਦਾ ਫਾਇਦਾ ਉਠਾ ਕੇ ਕ੍ਰੀਬ ਦੋ ਮਹੀਨੇ ਤੋਂ ਉਸਦੀ ਭੈਣ ਨਾਲ ਸਰੀਰਕ ਸਬੰਧ ਬਣਾਉਦਾ ਰਿਹਾ ਹੈ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ ਹੈ। ਉਸਦਾ ਪਿਤਾ ਮੁਸਕਾਨ ਨਾਲ ਜਬਰਦਸਤੀ ਕਰ ਰਿਹਾ ਸੀ ਅਤੇ ਮੁਦਈ ਮੋਕਾ ਪਰ ਆ ਗਿਆ ਜਿਸਨੂੰ ਦੇਖ ਕੇ ਦੋਸੀ ਧਮਕੀਆਂ ਦਿੰਦਾ ਹੋਇਆ ਮੋਕਾ ਤੋਂ ਫਰਾਰ ਹੋ ਗਿਆ।

Leave a Reply

Your email address will not be published. Required fields are marked *