ਧੂਮਧਾਮ ਨਾਲ ਸੀ.ਬੀ.ਏ ਇਨਫੋਟੈਕ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ
ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਕਲਾਨੌਰ ਰੋਡ ’ਤੇ ਸਥਿਤ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣ ਵਾਲੀ ਮਸ਼ਹੂਰ ਆਈ.ਟੀ ਸੰਸਥਾ ਸੀ.ਬੀ.ਏ ਇਨਫੋਟੈਕ ਵਿਖੇ ਅਧਿਆਪਕ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਸੰਸਥਾ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਨੇ ਸਮੂਹ ਸਟਾਫ਼ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਅਧਿਆਪਕ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਸਰਵਪੱਲੀ ਰਾਧਾਕਿ੍ਰਸ਼ਣਨ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਉਂ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਅੱਗੇ ਵੱਧਣ, ਆਪਣੇ ਅਧਿਆਪਕਾਂ ਦਾ ਹਮੇਸ਼ਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇੰਜੀ:ਸੰਦੀਪ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦਾ ਜੀਵਨ ਨਿਖਾਰਨ ਵਿਚ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ ਇਸ ਲਈ ਸਾਨੂੰ ਅਧਿਆਪਕਾਂ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦਾ ਪੂਰਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।



