ਕੜਕ ਦੀ ਗਰਮੀ ਵਿੱਚ ਬੱਬਰੀ ਬਾਈਪਾਸ ਤੇ ਵਿਸ਼ੇਸ਼ ਨਾਕਿਆਂ ਦੀ ਚੈਕਿੰਗ ਕਰਦੇ ਰਹੇ ਦਿਯਾਮਾ ਹਰੀਸ਼ ਕੁਮਾਰ
ਗੁਰਦਾਸਪੁਰ, 11 ਮਈ (ਸਰਬਜੀਤ ਸਿੰਘ)–ਲੇਖਕ ਜਦੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਪਹੁੰਚਾ ਤਾਂ ਦੇਖਿਆ ਕਿ ਬੱਬਰੀ ਬਾਈਪਾਸ ਚੌਂਕ ਵਿੱਚ 3.12 ਮਿੰਟ ਤੇ ਕੜਕ ਦੀ ਗਰਮੀ ਵਿੱਚ ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਆਪਣੀ ਨਿਗਰਾਨੀ ਹੇਠ ਸਰਚ ਅਭਿਆਨ ਚਲਾ ਰਹੇ ਸਨ ਤਾਂ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਗੌਰਵ ਯਾਦਵ ਦੇ ਸਖਤ ਨਿਰਦੇਸ਼ ਹਨ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇ। ਕੋਈ ਵੀ ਸ਼ਰਾਰਤੀ ਅਨ੍ਹਸਰ ਪੰਜਾਬ ਵਿੱਚ ਪ੍ਰਵੇਸ਼ ਨਾ ਕਰ ਸਕਣ ਅਤੇ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਇਹ ਅਭਿਆਨ ਚਲਾਇਆ ਜਾ ਰਿਹਾ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਬਾਹਰ ਜਿਲ੍ਹਿਆ ਅਤੇ ਨਾਲ ਲੱਗਦੇ ਜੰਮੂ ਕਸ਼ਮੀਰ ਤੇ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾੰ ਦੇ ਦਸਤਾਵੇਜ ਅਤੇ ਮੋਬਾਇਲ ਵੀ ਚੈਕ ਕੀਤੇ ਜਾ ਰਹੇ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਮਨੋਰਥ ਨੂੰ ਲੈ ਕੇ ਗੁਰਦਾਸਪੁਰ ਵਿੱਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾੰ ਕਿਹਾ ਕਿ ਇਸ ਤੋਂ ਪਹਿਲਾਂ ਉਹ ਬੱਸ ਸਟੈੰਡ, ਰੇਲਵੇ ਸਟੇਸ਼ਨ ਤੇ ਹੋਰ ਜਨਤਕ ਥਾਵਾਂ ਤੇ ਖੁੱਦ ਚੈਕਿੰਗ ਕਰਦੇ ਆ ਰਹੇ ਹਨ। ਉਨ੍ਹਾੰ ਕਿਹਾ ਕਿ ਇਹ ਅਭਿਆਨ ਸਵੇਰੇ 9 ਵਜੇ ਤੋ ਹੀ ਸ਼ੁਰੂ ਕੀਤਾ ਗਿਆ ਸੀ। ਜੋ ਕਿ ਪੂਰੀ ਰਾਤ ਨਿਰੰਤਰ ਜਾਰੀ ਰਹੇਗਾ। ਉਨ੍ਹਾੰ ਕਿਹਾ ਕਿ ਉਹ ਲੋਕ ਜੋ ਕ੍ਰਿਮਿਨਲ ਹਨ ਜਾਂ ਉਨ੍ਹਾੰ ਖਿਲਾਫ ਲੜਾਈ ਝਗੜੇ ਦੌਰਾਨ ਅਲਗ ਅਲਗ ਪੁਲਸ ਸਟੇਸ਼ਨਾਂ ਵਿੱਚ ਕੇਸ ਰਜਿਸਟਰਡ ਹਨ, ਉਨ੍ਹਾੰ ਦੇ ਕਰੈਕਟਰ ਨੂੰ ਵੈਰੀਫਾਈ ਕਰਨ ਲਈ ਪੁਲਸ ਖੁੱਦ ਉਨ੍ਹਾੰ ਦੇ ਘਰ ਜਾ ਕੇ ਚੈਕਿੰਗ ਕਰੇਗੀ ਤਾਂ ਜੋ ਇਹ ਲੋਕ ਭਵਿੱਖ ਵਿੱਚ ਹੋਰ ਕੋਈ ਅਪਰਾਧ ਨਾ ਕਰ ਸਕਣ।
ਜੋਸ਼ ਨਿਊਜ਼ ਵੱਲੋਂ ਐਸ.ਐਸ.ਪੀ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਵੱਲੋਂ ਆਪਣੇ ਕਰਮਚਾਰੀਆਂ ਨੂੰ ਬੜੇ ਆਦਰ ਨਾਲ ਬੁਲਾਇਆ ਜਾਂਦਾ ਸੀ ਅਤੇ ਜੋ ਵੀ ਉਨ੍ਹਾੰ ਦਾ ਰੁਤਬਾ ਸੀ ਉਨ੍ਹਾੰ ਨੂੰ ਜੀ ਕਹਿ ਕੇ ਹੀ ਗੱਡੀਆ ਦੀ ਚੈਕਿੰਗ ਬਾਰੇ ਨਿਰਦੇਸ਼ ਦਿੱਤਾ ਜਾਂਦੇ ਸਨ। ਇਸ ਨਾਲ ਪੁਲਸ ਦੇ ਕਰਮਚਾਰੀ ਬੜੇ ਖੁਸ਼ ਨਜਰ ਆਏ ਕਿ ਇੱਕ ਜਿਲ੍ਹੇ ਦਾ ਕਪਤਾਨ ਉਨ੍ਹਾਂ ਨੂੰ ਸਤਿਕਾਰ ਨਾਲ ਬੁਲਾ ਰਿਹਾ ਹੈ।