ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)–ਸਰਸੇ ਵਾਲੇ ਸਾਧ ਵਲੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਸੁਨਾਮ ਵਿਖੇ ਨਾਮ ਚਰਚਾ ਘਰ ਬਣਾਉਣ ਵਾਲੇ ਦਿੱਤੇ ਬਿਆਨ ਤੇ ਜਿਥੇ ਪੰਥਕ ਧਿਰਾਂ ਨੇ ਚੁੱਪ ਧਾਰੀ ਹੋਈ ਹੈ। ਉਥੇ ਆਪ ਪਾਰਟੀ ਦਾ ਵੀ ਸਿੱਖ ਵਿਰੋਧੀ ਅਸਲੀ ਚਿਹਰਾ ਸਰਕਾਰ ਦੀ ਨੀਤੀ ਸ਼ਪਸ਼ਟ ਹੋ ਗਿਆ ਹੈ ਕਿ ਆਪ ਪਾਰਟੀ ਵੀ ਕੇਂਦਰ ਦੀ ਸਿੱਖ ਵਿਰੋਧੀ ਵੱਖਵਾਦੀ ਭਾਜਪਾ ਸਰਕਾਰ ਦੀ ਬੀ ਟੀਮ ਹੈਂ ਅਤੇ ਇਸੇ ਹੀ ਕਰਕੇ ਕੇਂਦਰ ਦੀ ਸਹਿ ਤੇ ਸਿੱਖਾਂ ਨੂੰ ਚੜਾਉਣ ਲਈ ਆਪ ਸਰਕਾਰ ਸੁਨਾਮ ਵਿਖੇ ਬਲਾਤਕਾਰੀ ਅਤੇ ਕਈ ਕਤਲਾਂ’ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਜੇਲ੍ਹ’ਚ ਸਜਾ ਭੁਗਤ ਰਹੇ ਸਰਸੇ ਵਾਲੇ ਪਾਖੰਡੀ ਸਾਧ ਨੂੰ ਨਾਮ ਚਰਚਾ ਘਰ ਬਣਾਉਣ ਦੀ ਖੁੱਲ ਦੇ ਰਹੀ ਜਦੋਂ ਕਿ ਸਰਕਾਰ ਨੂੰ ਪਤਾ ਹੈ ਅਜਿਹਾ ਕਰਨ ਨਾਲ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਬੂੰ ਲਗ ਸਕਦਾ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ,ਮਾਲਵਾ ਤਰਨਾ ਦਲ ਸ਼ਹੀਦ ਬਾਬਾ ਸੰਗਤ ਸਿੰਘ ਅਤੇ ਦਸ਼ਮੇਸ਼ ਤਰਨਾ ਦਲ ਸਰਸੇ ਵਾਲੇ ਸਾਧ ਵਲੋਂ ਸ਼ਹੀਦਾਂ ਦੀ ਪਵਿੱਤ੍ਰ ਧਰਤੀ ਸੁਨਾਮ ਵਿਖੇ ਨਾਮ ਚਰਚਾ ਘਰ ਬਣਾਉਣ ਵਾਲੇ ਦਿਤੇ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਸ਼ਪਸ਼ਟ ਕੀਤਾ ਕਿ ਸੁਨਾਮ ਵਿਖੇ ਕਿਸੇ ਵੀ ਕੀਮਤ ਤੇ ਬਲਾਤਕਾਰੀ ਅਤੇ ਨਿਰਦੋਸ਼ ਕਤਲੇ ਦੇ ਸਾਬਤ ਹੋਏ ਦੋਸ਼ੀ ਸਰਸੇ ਵਾਲੇ ਪਾਖੰਡੀ ਸਾਧ ਨੂੰ ਨਾਮ ਚਰਚਾ ਘਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਨਾਲ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਲਾਬੂੰ ਲਗ ਸਕਦਾ ਹੈ। ਇਸ ਕਰਕੇ ਅਸੀਂ ਜਿਥੇ ਆਪ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਸੇ ਵਾਲੇ ਸਾਧ ਨੂੰ ਸੁਨਾਮ ਵਿਖੇ ਨਾਮ ਚਰਚਾ ਘਰ ਬਣਾਉਣ ਤੋਂ ਰੋਕਿਆਂ ਕਿਉਂਕਿ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਉਥੇ ਪੰਥਕ ਧਿਰਾਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਉਹ ਇਕ ਮੁੱਠ ਹੋ ਕਿ ਸੁਨਾਮ ਵਿਖੇ ਨਾਮ ਚਰਚਾ ਘਰ ਬਣਾਉਣ ਦੇ ਵਿਰੋਧ’ਚ ਡਟ ਜਾਣ ਤਾਂ ਕਿ ਭਾਜਪਾਈਆਂ ਦੀ ਸਿੱਖ ਵਿਰੋਧੀ ਨੀਤੀ ਦਾ ਮੂੰਹ ਤੋੜਵਾਂ ਜੁਆਬ ਦਿੱਤਾ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਸ਼ਮੇਸ਼ ਤਰਨਾਦਲ ਸ਼ਹੀਦ ਬਾਬਾ ਜੀਵਨ ਸਿੰਘ ਦੇ ਚੀਫ ਜਰਨੈਲ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ,ਮਾਲਵਾ ਤਰਨਾ ਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਸੇ ਵਾਲੇ ਸਾਧ ਵਲੋਂ ਸੁਨਾਮ ਵਿਖੇ ਨਾਮ ਚਰਚਾ ਘਰ ਬਣਾਉਣ ਦਾ ਵਿਰੋਧ,ਸਰਕਾਰ ਨੂੰ ਇਸ ਨੂੰ ਰੋਕਣ ਦੀ ਮੰਗ ਅਤੇ ਪੰਥਕ ਧਿਰਾਂ ਨੂੰ ਇਕ ਜੁੱਟ ਹੋ ਕਿ ਇਸ ਦਾ ਵਿਰੋਧ ਕਰਨ ਦੀ ਅਪੀਲ ਕਰਦਿਆਂ ਇਕ ਸਾਂਝੇ ਲਿਖਤੀ ਬਿਆਨ ਰਾਹੀਂ ਦਿੱਤਾ।
ਇਹਨਾਂ ਪੰਥਕ ਆਗੂਆਂ ਨੇ ਸ਼ਪਸ਼ਟ ਕੀਤਾ ਕੇਂਦਰ ਦੀ ਵੱਖਵਾਦੀ ਭਾਜਪਾਈ ਮੋਦੀ ਸਰਕਾਰ ਜਿਥੇ ਸਿੱਖ ਵਿਰੋਧੀ ਨੀਤੀ ਤਹਿਤ 30-30 ਸਾਲਾਂ ਤੋਂ ਅਦਾਲਤ ਵਲੋਂ ਦਿੱਤੀਆਂ ਸਜਾਵਾ ਪੂਰੀਆਂ ਹੋਣ ਦੇ ਬਾਵਜੂਦ ਬੰਦੇ ਸਿੰਘਾਂ ਨੂੰ ਰਿਆਹ ਕਰਨ ਲਈ ( ਮੈਂ ਨਾਂ ਮਾਨੋ ) ਵਾਲੀ ਨੀਤੀ ਵਰਤ ਰਹੀ ਹੈਂ ਉਥੇ ਸਿ੍ਖਾਂ ਨੂੰ ਚੜਾਉਣ ਲਈ ਬਲਾਤਕਾਰੀ ਅਤੇ ਨਿਰਦੋਸ਼ ਕਤਲਾਂ ਦੇ ਦੋਸ਼ਾਂ’ਚ ਸਜਾ ਭੁਗਤ ਰਹੇ ਸਰਸੇ ਵਾਲੇ ਪਾਖੰਡੀ ਸਾਧ ਨੂੰ ਬਾਰ ਬਾਰ ਪਰੋਲ ਦੇ ਕੇ ਸਿੱਖਾਂ ਨੂੰ ਗੁਲਾਮੀ ਦਾ ਐਸਾਸ ਕਰਾਉਣ ਦੇ ਨਾਲ ਨਾਲ ਹੁਣ ਉਸੇ ਸਿੱਖ ਵਿਰੋਧੀ ਨੀਤੀ ਤਹਿਤ ਸੁਨਾਮ ਵਿਖੇ ਸਰਸੇ ਵਾਲੇ ਸਾਧ ਨੂੰ ਨਾਮ ਚਰਚਾ ਘਰ ਬਣਾਉਣ ਦੀ ਇਜਾਜ਼ਤ ਦੇ ਕਿ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਲਾਬੂੰ ਲਾਉਣ ਲਈ ਯਤਨਸ਼ੀਲ ਹੈ ਜੋ ਕਿਸੇ ਵੀ ਕੀਮਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਰ ਢੰਗ ਤਰੀਕੇ ਨਾਲ ਇਸ ਦਾ ਵਿਰੋਧ ਕੀਤਾ ਜਾਵੇਗਾ ਇਹਨਾਂ ਜਥੇਬੰਦੀਆਂ ਦੇ ਪੰਥਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਸੇ ਵਾਲੇ ਸਾਧ ਨੂੰ ਸੁਨਾਮ ਵਿਖੇ ਨਾਮ ਚਰਚਾ ਘਰ ਬਣਾਉਣ ਤੋਂ ਰੋਕਿਆਂ ਜਾਵੇ, ਨਹੀਂ ਤਾਂ ਇਸ ਦੇ ਭਿਆਨਕ ਸਿੱਟੇ ਨਿਕਲ ਸੱਕਦੇ ਹਨ, ਜਿਸ ਲਈ ਪੰਜਾਬ ਤੇ ਕੇਂਦਰ ਸਰਕਾਰ ਦੀ ਜੁਮੇਵਾਰ ਹੋਵੇਗੀ ਇਸ ਮੌਕੇ ਤੇ ਜਥੇਦਾਰ ਬਾਬਾ ਸੁਖਪਾਲ ਸਿੰਘ, ਫੂਲ ਮੁਖੀ ਮਾਲਵਾ ਤਰਨਾ ਦਲ ਸ਼ਹੀਦ ਬਾਬਾ ਸੰਗਤ ਸਿੰਘ ਜਥੇਦਾਰ ਮੇਜਰ ਸਿੰਘ ਸੋਢੀ, ਮੁਖੀ ਦਸ਼ਮੇਸ਼ ਤਰਨਤਾਰਨ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ,ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਜਥੇਦਾਰ ਜਥੇਦਾਰ ਕੁਲਵੰਤ ਸਿੰਘ ਸੋਢੀ ਬਰਨਾਲਾ ਜਥੇਦਾਰ ਬਾਬਾ ਬਲਦੇਵ ਸਿੰਘ ਵਲਾ ਜਥੇਦਾਰ ਪ੍ਰਗਟ ਸਿੰਘ ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਦਲ ਬਾਬਾ ਬਲਦੇਵ ਸਿੰਘ ਮੁਸਤਫਾਬਾਦ ਜਥੇਦਾਰ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਸੀਨੀਅਰ ਮੀਤ ਪ੍ਰਧਾਨ ਭਾਈ ਪਰਮਜੀਤ ਸਿੰਘ ਅਜਨਾਲਾ ਪ੍ਰੈਸ ਸੈਕਟਰੀ ਭਾਈ ਸਵਰਨ ਜੀਤ ਸਿੰਘ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਕੇਵਲ ਸਿੰਘ ਬਾਬਾ ਬਕਾਲਾ ਜਥੇ ਦਲਬੀਰ ਸਿੰਘ ਖਾਪੜਖੇੜੀ ਜਥੇਦਾਰ ਸਤਨਾਮ ਸਿੰਘ ਸੈਕਟਰੀ ਗੁਰਮੀਤ ਸਿੰਘ ਫਲੌਰ ਤੋਂ ਇਲਾਵਾ ਕਈ ਧਾਰਮਿਕ ਹਸਤੀਆਂ ਹਾਜਰ ਸਨ ।