ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)-ਉਪ ਮੰਡਲ ਇੰਜੀਨੀਅਰ ਅਰੁਣ ਕੁਮਾਰ ਨੇ ਦੱਸਿਆ ਕਿ 66 ਕੇ.ਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ ਚੱਲਦੇ 11 ਕੇ.ਵੀ ਪੁੱਡਾ ਫੀਡਰ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ 29 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਪੁੱਡਾ ਕਾਲੌਨੀ, ਰੋੜੀ ਮੁਹੱਲਾ, ਡੀ.ਸੀ ਰਿਹਾਇਸ਼, ਐਸ.ਐਸ.ਪੀ ਰਿਹਾਇਸ਼, ਪੰਚਾਇਤ ਭਵਨ, ਐਗਰੀਕਲਚਰ ਰੋਡ ਅਤੇ ਰੁਲੀਆ ਰਾਮ ਕਾਲੌਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।