ਗੁਰਦਾਸਪੁਰ, 13 ਜੂਨ (ਸਰਬਜੀਤ)– ਅੱਜ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਪਟਿਆਲਾ ਵੱਲੋਂ ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਉਨਾਂ ਵੱਲੋਂ ਸਮੂਹ ਕਰਮਚਾਰੀ ਬਿਜਲੀ ਦੀਆਂ 1 ਲੱਖ 63 ਹਜਾਰ ਕੇ.ਵੀ, 66, 11 ਅਤੇ ਸਮੁੱਚੇ ਟ੍ਰਾਂਸਫਾਰਮਾ ਦੀ ਜੰਗੀ ਪੱਧਰ ’ਤੇ ਖੋਖ ਕੀਤੀ ਜਾ ਰਹੀ ਹੈ ਤਾਂ ਜੋ ਕੱਲ ਤੋਂ 14 ਜੂਨ ਨੂੰ ਝੋਨੇ ਦੀ ਲਵਾਈ ਆਰੰਭ ਹੋਣੀ ਹੈ, ਇਸ ਕਰਕੇ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਸਕੇ। ਇਸ ਸਬੰਧੀ ਸਾਰੇ ਹੀ ਟੈਕਨੀਕਲ ਇੰਜੀਨੀਅਰ ਆਪਣੇ ਆਪਣੇਖੇਤਰਾਂ ਵਿੱਚ ਡਿਊਟੀ ’ਤੇ ਤੈਨਾਤ ਹਨ। ਇਹ ਡਿਊਟੀ ਰਾਤ ਦੇ 12 ਵਜੇ ਤੱਕ ਜਾਰੀ ਰਹੇਗੀ। ਪੂਰਾ ਲੋਡ ਚੈਕ ਕੀਤਾ ਜਾਵੇਗਾ। ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਾ ਆਏ ਇਸ ਕਰਕੇ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਿਲਿਆ ਦੇ ਸਾਰੇ ਹੀ ਕਾਰਜਕਾਰੀ ਇੰਜੀਨੀਅਰ ਹਰਕਤ ਵਿੱਚ ਹਨ, ਉਨਾਂ ਆਪਣੇ ਕਰਮਚਾਰੀਆਂ ਨੂੰ ਸਬੰਧਤ ਕਿਸਾਨਾਂ ਨੂੰ ਦੇਣ ਵਾਲੀ ਬਿਜਲੀ ਦੀ ਸਪਲਾਈ ਕਰਮਚਾਰੀ ਤੈਨਾਤ ਕਰ ਦਿੱਤੇ ਹਨ ਅਤੇ ਉਹ ਖੁੱਦ ਚੈਕਕਰ ਰਹੇ ਹਨ ਤਾਂ ਜੋ ਕਿਸੇ ਤਰਾਂ ਦੀ ਕਿਸਾਨਾਂ ਨੂੰ ਬਿਜਲੀ ਦੇਣ ਵਿੱਚ ਦਿੱਕਤ ਪੇਸ਼ ਨਾ ਆਵੇ।


