ਗੁਰਦਾਸਪੁਰ, 12 ਜੂਨ (ਸਰਬਜੀਤ)-ਸੀ.ਬੀ.ਏ ਇੰਫੋਟੈਕ ਦੇ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਪ੍ਰੈਸ ਨੂੰ ਦੱਸਿਆ ਕਿ ਗੁਰਦਾਸਪੁਰ ਵਿੱਚ ਪ੍ਰਮੁੱਖ ਆਈ.ਟੀ ਕੰਪਨੀ ਸੀ.ਬੀ.ਏ ਵੱਲੋਂ ਇੰਡਸਟੀਰੀਅਲ ਅਤੇ ਸਾਫਟ ਵੇਅਰ ਟ੍ਰੇਨਿੰਗ ਸਬੰਧੀ ਨਵੇਂ ਬੈਚ ਸ਼ੁਰੂ ਕੀਤੇ ਗਏ ਹਨ। ਜਿਸ ਵਿੱਚ ਸੀ.ਬੀ.ਏ ਇੰਫੋਟੈਕ ਵਿਦਿਆਰਥੀਆਂ ਨੂੰ ਡਿਪਲੋਮਾ, ਬੀ.ਟੈਕ, ਐਮ. ਟੈਕ, ਬੀ.ਸੀ.ਏ, ਐਮ.ਸੀ.ਏ, ਬੀ.ਐਸ.ਸੀ, ਆਈਟੀ, ਐਮ.ਐਸ.ਸੀ, ਆਈ.ਟੀ ਬੀ, ਵਾਕ ਸਮੇਤ ਅਲੱਗ ਅਲੱਗ ਪ੍ਰੋਗਰਾਮਾ ਦੀ ਇੰਡਸਟੀਰੀਅਲ ਟ੍ਰੇਨਿੰਗ ਦਿੱਤੀ ਜਾਵੇਗੀ।
ਡਾਇਰਕੈਟਰ ਸੰਦੀਪ ਕੁਮਾਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆਕਿ ਇਹ ਟ੍ਰੇਨਿੰਗ 45 ਦਿਨ, 2 ਮਹੀਨੇ ਅਤੇ ਕ੍ਰਮਵਾਰ 6 ਮਹੀਨੇ ਦੀ ਹੋਵੇਗੀ। ਜਿਸ ਵਿੱਚ ਸੰਸਥਾਂ ਵੱਲੋਂ ਤਜੁਰਬੇਕਾਰ, ਹੋਣਹਾਰ ਅਤੇ ਪੜੇ ਲਿਖੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ। ਜਿਹੜਾ ਵਿਦਿਆਰਥੀ 6 ਮਹੀਨਿਆਂ ਦੀ ਇੰਡਸਟੀਰੀਅਲ ਪ੍ਰੋਗ੍ਰਾਮ ਵਿੱਚ ਦਾਖਲਾ ਲਵੇਗਾ, ਉਸਦੀ ਸੰਸਥਾਂ ਵੱਲੋਂ ਆਈ.ਟੀ ਕੰਪਨੀ ਵਿੱਚ ਪਲੇਸਮੈਂਟ ਵੀ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਸੀ.ਬੀ.ਏ ਇੰਫੌਟੈਕ ਵੱਲੋਂ ਕੰਪਿਊਟਰ ਬੈਸਿਕ ਕੋਰਸ, ਵੈਬ ਡਿਪਲੋਮਾ, ਵੈਬ ਡਿਜਾਇੰਗ, ਸਾਫਟ ਵੇਅਰ, ਡਿਵੈਲਪਮੈਂਟ, ਸੀ+ਸੀ+ ਜਾਵਾ ਡਿਜੀਟਲ, ਮਾਰਕਿਟਿੰਗ, ਸਕੂਲ ਅਤੇ ਕਾਲਜ਼, ਪ੍ਰੋਜੈਕਟ ਫੈਸ਼ਨ ਡਿਜਾਇਨਰ, ਇੰਗਲਿਸ਼ ਸਪੀਕਿੰਗ ਕੋਰਸ ਸਮੇਤ ਹੋਰ ਵੀ ਆਧੁਨਿਕ ਕੋਰਸ ਕਰਵਾਏ ਜਾਂਦੇ ਹਨ।
ਇੰਜੀ. ਸੰਦੀਪ ਕੁਮਾਰ ਨੇ ਅੰਤ ਵਿੱਚ ਕਿਹਾ ਕਿ ਵਿਦਿਆਰਥੀ ਅੱਜ ਹੀ ਆਪਣਾ ਭਵਿੱਖ ਬਣਾਉਣ ਲਈ ਸੀ.ਬੀ.ਏ ਇੰਫੋਟੈਕ ਵਿੱਚ ਦਾਖਲਾ ਲੈਣ ਅਤੇ ਆਈ.ਟੀ ਨਾਲ ਸਬੰਧਤ ਵੱਖ-ਵੱਖ ਕੋਰਸਾਂ ਦੀ ਟ੍ਰੇਨਿੰਗ ਲੈਣ। ਰਜਿਸਟਰ ਕਰਨ ਲਈ ਵਿਦਿਆਰਥੀ ਸੀ.ਬੀ.ਏ ਇੰਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਆ ਕੇ ਸੰਪਰਕ ਕਰਨ।