ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਕਿਰਪਾਨਾਂ ਪਹਿਨਣ ਵਾਲਾ ਇਤਿਹਾਸਕ ਪਵਿੱਤਰ ਸਿਧਾਂਤ ਦਿਵਸ ਹੈ ਅਤੇ ਅੱਜ ਦੇ ਦਿਨ ਬਾਬਾ ਬੁੱਢਾ ਜੀ ਵੱਲੋਂ ਸਿਖਾਂ ਦੀ ਸੁਪਰੀਮ ਪਾਵਰ ਸ਼੍ਰੀ ਆਕਾਲ ਤਖਤ ਸਾਹਿਬ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਮੇਂ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਬਾਬਾ ਬੁੱਢਾ ਜੀ ਤੋਂ ਆਪਣੀ ਇੱਛਾ ਮੁਤਾਬਿਕ ਭਗਤੀ ਅਤੇ ਸ਼ਕਤੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਨ ਅਤੇ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਬਣ ਸਿਖਾਂ ਲਈ ਧਰਮ ਦੇ ਨਾਲ਼ ਨਾਲ਼ ਰਾਜ ਸਤਾ ਦੀ ਪ੍ਰਾਪਤੀ ਲਈ ਭਗਤੀ ਅਤੇ ਸ਼ਕਤੀ ਦੋਹੇਂ ਦੇ ਸੁਮੇਲ ਨੂੰ ਬਰਾਬਰ ਰੱਖਣ ਦਾ ਵੀ ਐਲਾਨ ਕੀਤਾ ਸੀ
, ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੀ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਰਕੇ ਸਹਾਮਣੇ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਲਗਵਾਏ ਅਤੇ ਧਰਮ ਦੇ ਨਿਸ਼ਾਨ ਨੂੰ ਰਾਜ ਦੇ ਨਿਸ਼ਾਨ ਤੋਂ ਉਚਾ ਰੱਖਿਆ ਤਾਂ ਕਿ ਸਿੱਖ ਰਾਜ ਸਮੇਂ ਸਮੇਂ ਧਰਮ ਨੂੰ ਪਹਿਲ ਦੇਣ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਸਿਧਾਂਤ ਦਿਵਸ ਦੇ ਸਬੰਧ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਵੀ ਕਰਵਾਇਆ ਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ, ਇਸ ਮੌਕੇ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਵੱਲੋਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਸਿਧਾਂਤ ਦਿਵਸ ਦੀ ਵਧਾਈ ਦਿੱਤੀ ਅਤੇ ਹਰ ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੇ ਮੀਰੀ ਪੀਰੀ ਸਿਧਾਂਤ ਤੇ ਪਹਿਰਾ ਦੇਣ ਦਾ ਐਲਾਨ ਕੀਤਾ ਅਤੇ ਕਿਸੇ ਵੀ ਕੂੜ ਸਿਆਸਤ ਦੀ ਗੱਲ ਨਹੀਂ ਕੀਤੀ ਜੋ ਜਥੇਦਾਰ ਸਾਹਿਬਾਨ ਵੱਲੋਂ ਇਹ ਚੁੱਕਿਆਂ ਕਦਮ ਸਮੇਂ ਤੇ ਲੋਕਾਂ ਦੀ ਮੰਗ ਵਾਲਾਂ ਵਧੀਆਂ ਮੰਨਿਆ ਜਾ ਰਿਹਾ ਤੇ ਲੋਕਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮੂਹ ਵਿਸ਼ਵ ਦੇ ਸਿਖਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੋ ਕਿਰਪਾਨਾਂ ਪਹਿਨਣ ਵਾਲੇ ਮੀਰੀ ਪੀਰੀ ਸਿਧਾਂਤ ਦਿਵਸ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੀ ਹੈ ,ਉਥੇ ਸਮੂਹ ਸਿੱਖਾਂ ਨੂੰ ਮੀਰੀ ਪੀਰੀ ਸਿਧਾਂਤ ਤੇ ਪਹਿਰਾ ਦੇ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਦੇ ਨਾਲ ਨਾਲ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਤੋਂ ਮੰਗ ਕਰਦੀ ਹੈ ਕਿ ਜਿਹੜੇ ਸਿੱਖ ਸਿਆਸਤਦਾਨ ਛੇਵੇਂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੇ ਮੀਰੀ ਪੀਰੀ ਸਿਧਾਂਤ ਦੀ ਅਵੱਗਿਆ ਕਰਕੇ ਆਪਣੀਆਂ ਮਨਮੱਤਾਂ ਰਾਹੀਂ ਕੌਂਮ ਨੂੰ ਦੁਬਧਾ ਵੱਲ ਧੱਕ ਰਹੇ ਹਨ ਅਤੇ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਾਂ ਦੀ ਨਿਯੁਕਤੀ ਜੇਬੀ ਲਫਾਫਿਆਂ ਰਾਹੀਂ ਕਰਕੇ ਲੋਕਾਂ ਦੇ ਚੁਣੇ ਹੋਏ ਮੈਂਬਰਾਂ ਦੀ ਆਤਮਾ ਜ਼ਮੀਰ ਖਰੀਦਦੇ ਹੋਏ ਪੀਰੀ ਪੀਰੀ ਸਿਧਾਂਤ ਵਾਲੀ ਨੀਤੀ ਦੀ ਅਲੰਘਣਾ ਕਰਕੇ ਪਵਿੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਂਨਤਾ ਮਰਯਾਦਾ ਨੂੰ ਸੱਟ ਮਾਰ ਕੌਮ ਨੂੰ ਦੁਬਧਾ ਵੱਲ ਧੱਕ ਰਹੇ ਹਨ ਉਨ੍ਹਾਂ ਸਾਰੇ ਸਿੱਖ ਸਿਆਸਤ ਦਾਨਾ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਖ਼ਬਰਦਾਰ ਕੀਤਾ ਜਾਵੇ ਕਿਉਂਕਿ ਮੀਰੀ ਪੀਰੀ ਸਿਧਾਂਤ ਦੀ ਪਾਲਣਾ ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਦੀ ਮਹਾਂਨਤਾ ਮਰਯਾਦਾ ਤੇ ਰੱਖਿਆ ਵਾਸਤੇ ਨਿਡਰਤਾ, ਨਿਰਭੈਤਾ ਅਤੇ ਦਿਰੜਤਾ ਦਲੇਰੀ ਨਾਲ ਪਹਿਰਾ ਦੇਣਾ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੀ ਮੁੱਖ ਜੁਮੇਵਾਰੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।