ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਸਿਟੀ ਦੇ ਉਪ ਮੰਡਲ ਅਫਸਰ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰਦਾਸਪੁਰ ਦੇ ਖਪਤਕਾਰਾਂ ਦੀ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਛੇਤੀ ਨਿਪਟਾਰੇ ਹਿੱਤ 96461-20969 ਮੋਬਾਇਲ ਨੰਬਰ ਜਾਰੀ ਕੀਤਾ ਗਿਆ ਹੈ। ਖਪਤਕਾਰ ਆਪਣੀਆਂ ਸ਼ਿਕਾਇਤਾਂ 1912 (ਟੋਲ ਫ੍ਰੀ) ਅਤੇ ਪਹਿਲਾਂ ਤੋਂ ਚੱਲਦੇ ਨੋਡਲ ਕੰਪਲੇਟ ਸੈਂਟਰ ਮੋਬਾਇਲ ਨੰਬਰ 96461-20913 ਤੇ ਵੀ ਪਹਿਲਾਂ ਦੀ ਤਰ੍ਹਾਂ ਦਰਜ ਕਰਵਾ ਸਕਦੇ ਹਨ।