ਗੁਰਦਾਸਪੁਰ, 8 ਜੂਨ (ਸਰਬਜੀਤ ਸਿੰਘ)- ਅੱਜ ਨਵ ਉਸਾਰੀ ਮਿਸਤਰੀ ਮਜਦੂਰ ਯੂਨੀਅਨ (ਏਕਟੂ) ਦੀ ਮੀਟਿੰਗ ਗੁਰਮੁੱਖ ਸਿੰਘ ਲਾਲੀ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਕਰੀਬ ਵੀਹ ਲੱਖ ਮਜ਼ਦੂਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਵਲ ਕੋਈ ਧਿਆਨ ਨਹੀਂ ਦੇ ਰਹੀ, ਸਰਕਾਰ ਨੇ ਬੀਮਾ ਰਾਸ਼ੀ ਤਿੰਨ ਲੱਖ ਤੋਂ ਘਟਾ ਕੇ ਦੋ ਲੱਖ ਕਰ ਦਿੱਤੀ ਹੈ, ਸ਼ਗਨ ਸਕੀਮ ਦੀ51 ਹਜ਼ਾਰ ਰੁਪਏ ਦੀ ਸਹੂਲਤ ਨੂੰ ਲੈਣ ਲਈ ਤਹਿਸੀਲ ਦਾਰ ਦਫ਼ਤਰ ਤੋਂ ਵਿਆਹ ਰਜਿਸਟਰਡ ਕਰਵਾਉਣ ਦੀ ਸ਼ਰਤ ਲਾ ਦਿੱਤੀ ਹੈ ਜਦੋਂ ਕਿ ਪੰਜਾਬ ਸਰਕਾਰ ਸ਼ਗਨ ਸਕੀਮ ਦਾ ਲਾਭ ਸਰਪੰਚ ਜਾਂ ਨੰਬਰਦਾਰ ਦੇ ਦਸਤਖ਼ਤਾ ਨਾਲ ਦੇ ਰਹੀ ਹੈ। ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਅਤੇ ਉਸ ਦਾ ਕਿਰਤ ਵਿਭਾਗ ਰਜਿਸਟਰਡ ਵਰਕਰ ਦੀ ਮੌਤ ਸਬੰਧੀ, ਬੱਚਿਆ ਦੇ ਵਜ਼ੀਫਿਆਂ ਬਾਬਤ ਅਤੇ ਹੋਰ ਸਕੀਮਾਂ ਦੇ ਬਣਦੇ ਲਾਭਾ ਦਾ ਭੁਗਤਾਨ ਤਿੰਨ ਤਿੰਨ ਸਾਲਾਂ ਤੋਂ ਰੁਕਿਆ ਪਿਆ ਹੈ ਜਦੋਂ ਕਿ ਮਰ ਗਏ ਕਿਰਤੀਆਂ ਦੇ ਪਰਿਵਾਰ ਭੁਖਮਰੀ ਦੀ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਕਿਰਤ ਵਿਭਾਗ ਵਿਚ ਖ਼ਾਲੀ ਪਈ ਦਰਜਨਾਂ ਅਸਾਮੀਆਂ ਪੁਰ ਨਹੀਂ ਕਰ ਰਹੀ। ਕਿਰਤ ਵਿਭਾਗ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਸਰਕਾਰ ਉਸਾਰੀ ਕਿਰਤੀਆਂ ਦਾ ਯੋਗ ਭੁਗਤਾਨ ਕਰਨ ਵੱਲ ਕੋਈ ਤਵੱਜੋਂ ਨਹੀਂ ਦੇ ਰਹੀ ਜਦੋਂ ਕਿ ਪੰਜਾਬ ਨਿਰਮਾਣ ਭਲਾਈ ਬੋਰਡ ਪਾਸ ਕਰੋੜਾਂ ਰੁਪਏ ਦੀ ਰਕਮ ਜਮ੍ਹਾਂ ਪਈ ਹੈ। ਯੂਨੀਅਨ ਨੇ ਮੰਗ ਕੀਤੀ ਕਿ ਕਿਰਤ ਵਿਭਾਗ, ਕਿਰਤ ਅਦਾਲਤਾਂ ਅਤੇ ਟਇਰਬਇਉਨਲ ਪੰਜਾਬ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੁਰ ਕਰੇਂ ਤਾਂ ਜ਼ੋ ਕਈ ਕਈ ਸਾਲਾਂ ਤੋਂ ਰੁਕੇ ਪਏ ਕੇਸਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ