ਡਿਪਟੀ ਕਮਿਸ਼ਨਰ ਨੇ 8 ਕਾਨੂੰਗੋ ਨੂੰ ਖਾਲੀ ਪਈਆ ਅਸਾਮੀਆ ਤੇ ਕੀਤਾ ਤੈਨਾਤ

ਗੁਰਦਾਸਪੁਰ

1 ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਵੀ ਪਹਿਲਾ ਪਦਉੱਨਤ ਹੋ ਚੁੱਕੇ ਕਾਨੂੰਗੋ ਦੀ ਫਿਕਸ ਨਹੀਂ ਹੋਈ ਤਨਖਾਹ

ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਖਾਲੀ ਪਈਆ ਅਸਾਮੀਆ ਤੇ ਪਦਉਨਤ ਕੀਤੇ ਗਏ ਕਾਨੂੰਗੋਆ ਨੂੰ ਸਰਕਲ ਅਲਾਟ ਕੀਤੇ ਗਏ ਹਨ। ਜਿਵੇਂ ਕਿ ਕੁਲਵਿੰਦਰ ਸਿੰਘ ਨੂੰ ਭੰਡਾਲ, ਸੁਖਦੇਵ ਸਿੰਘ ਨੂੰ ਦਫਤਰ ਕਾਨੂੰਗੋ ਡੇਰਾ ਬਾਬਾ ਨਾਨਕ ਵਾਧੂ ਚਾਰਜ ਦਫਤਰ ਕਾਨੂੰਗੋ ਫਤਿਹਗੜ ਚੂੜੀਆ, ਗੁਰਦੀਪ ਸਿੰਘ ਨੂੰ ਦਫਤਰ ਕਾਨੂੰਗੋ ਦੀਨਾਨਗਰ,ਜਸਬੀਰ ਸਿੰਘ ਨੂੰ ਦੋਰਾਂਗਲਾ, ਗੁਰਦੀਪ ਸਿੰਘ ਨੂੰ ਤਲਵੰਡੀ ਰਾਮਾ, ਪ੍ਰੇਮ ਕੁਮਾਰ ਨੂੰ ਕਾਦੀਆ, ਲਖਵਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ ਅਤੇ ਰਿਪੂਦਮਨ ਨੂੰ ਚੌਣੇ ਤਹਿਸੀਲ ਬਟਾਲਾ ਤੈਨਾਤ ਕੀਤਾ ਗਿਆ ਹੈ।

 ਵਰਣਯੋਗ ਇਹ ਹੈ ਕਿ ਜਿਲ੍ਹੇ ਦੇ ਪਹਿਲੇ ਰਹਿ ਚੁੱਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ 6 ਮਈ 2022 ਨੂੰ 6 ਪਟਵਾਰੀਆਂ ਨੂੰ ਸੀਨੀਅਰਤਾ ਦੇ ਆਧਾਰ ਤੇ ਪਦਉੱਨਤ ਕਰਕੇ ਕਾਨੂੰਗੋ ਪ੍ਰਮੋਟ ਕੀਤਾ ਗਿਆ ਸੀ,ਜੋ ਕਿ ਆਪਣੀ ਡਿਊਟੀਆਂ ਤੇ ਅਜੇ ਤੱਕ ਤੈਨਾਤ ਹਨ, ਪਰ ਉਨ੍ਹਾਂ ਨੂੰ ਤਨਖਾਹ ਕਰਕੇ ਪਟਵਾਰੀ ਕੈਡਰ ਦੀ ਮਿਲ ਰਹੀ ਹੈ। ਜਦੋਂ ਕਿ ਉਹ ਡਿਊਟੀ ਕਾਨੂੰਗੋ ਦੀ ਨਿਭਾ ਰਹੇ ਹਨ। ਇੰਨ੍ਹਾਂ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇੰਨ੍ਹਾਂ ਕਾਨੂੰਗੋ ਦੀ ਤਨਖਾਹ ਫਿਕਸ ਨਹੀਂ ਕੀਤੀ ਗਈ। ਜਿਸ ਸਬੰਧੀ ਉਨ੍ਹਾਂ 7 ਅਪ੍ਰੈਲ ਨੂੰ ਜਿਲ੍ਹੇ ਦੇ ਮਾਲ ਅਫਸਰ-ਕਮ-ਐਸ.ਡੀ.ਐਮ ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਨੂੰ ਯੂਨੀਅਨ ਰਾਹੀਂ ਮੰਗ ਪੱਤਰ ਵੀ ਸੌੰਪਿਆ ਸੀ। ਪਰ ਅਜੇ ਤੱਕ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲਿਆ। ਇਸ ਕਰਕੇ ਉਨ੍ਹਾੰ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *