ਵੱਖ-ਵੱਖ ਕੰਪਨੀਆ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀ ਦਿਵਾ ਰਹੇ ਹਨ ਸੀ.ਬੀ.ਇੰਨਫੋਟੈਕ ਐਮ.ਡੀ ਇੰਜੀ: ਸੰਦੀਪ ਕੁਮਾਰ
ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)— ਪਿਛਲੇ ਕਰੀਬ 10 ਸਾਲਾਂ ਤੋਂ ਗੁਰਦਾਸਪੁਰ ਵਿੱਚ ਆਈ.ਟੀ ਅਤੇ ਕੰਪਿਊਟਰ ਦੇ ਕੋਰਸ ਕਰਵਾਉਣ ਵਾਲੀ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਸੰਸਥਾ ਸੀ.ਬੀ.ਇੰਨਫੋਟੈਕ ਜਿੱਥੇ ਨੌਜਵਾਨ ਲੜੇਕ ਲੜਕੀਆਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਪੋ੍ਰਗਰਾਮਾਂ ਦੀ ਕੋਚਿੰਗ ਦਿੰਦੀ ਹੈ। ਉੱਥੇ ਹੀ ਲਗਾਤਾਰ ਵੱਖ ਵੱਖ ਆਈ.ਟੀ ਅਤੇ ਹੋਰ ਕੰਪਨੀਆਂ ਵਿੱਚ ਨੌਕਰੀਆਂ ਵੀ ਦਿਵਾ ਰਹੀ ਹੈ ਜਿਸਦੇ ਚੱਲਦਿਆਂ ਲੋਕਾਂ ਦਾ ਭਰੋਸਾ ਸੀ.ਬੀ.ਇੰਨਫੋਟੈਕ ਪ੍ਰਤੀ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਇਕ ਹੋਰ ਨੌਜਵਾਨ ਰਾਹੁਲ ਵਾਸੀ ਪਿੰਡ ਭੁੰਬਲੀ (ਧਾਰੀਵਾਲ) ਜਿਸ ਨੂੰ ਨੌਕਰੀ ਦੀ ਬੜੀ ਲੋੜ ਸੀ, ਜੋ ਸੀ.ਬੀ.ਇੰਨਫੋਟੈਕ ਤੋਂ ਕੋਚਿੰਗ ਲੈ ਰਿਹਾ ਸੀ ਨੂੰ ਇਕ ਵਧੀਆ ਕੰਪਨੀ ਵਿੱਚ ਪਲੇਸਮੈਂਟ ਕਰਵਾ ਕੇ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਰਾਹੁਲ ਨੇ ਦੱਸਿਆ ਕਿ ਸੀ.ਬੀ.ਇੰਨਫੋਟੈਕ ਦਾ ਸਟਾਫ ਅਤੇ ਐਮ.ਡੀ ਇੰਜੀ: ਸੰਦੀਪ ਕੁਮਾਰ ਜਿੱਥੇ ਬਹੁਤ ਤਜਰਬੇਕਾਰ ਹਨ ਉੱਥੇ ਹੀ ਇਕ ਨੇਕ ਇਨਸਾਨ ਹਨ ਜਿਹਨਾਂ ਨੇ ਹੁੁਣ ਤੱਕ ਸੈਂਕੜੇ ਹੀ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀਆਂ ਦਿਵਾਈਆਂ ਹਨ। ਰਾਹੁਲ ਕੁਮਾਰ ਨੇ ਨੌਕਰੀ ਮਿਲਣ ’ਤੇ ਸੀ.ਬੀ.ਇੰਨਫੋਟੈਕ ਦਾ ਬਹੁਤ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੇਕਰ ਕੋਈ ਲੜਕਾ, ਲੜਕੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਨੌਕਰੀ ਦੀ ਭਾਲ ਕਰ ਰਹੇ ਹਨ ਉਹ ਸੀ.ਬੀ.ਇੰਨਫੋਟੈਕ ਤੋਂ ਕੰਪਿਊਟਰ ਜਾਂ ਆਈ.ਟੀ ਦਾ ਕੋਈ ਵੀ ਕੋਰਸ ਕਰ ਸਕਦੇ ਹਨ ਅਤੇ ਮੈਂ ਗਾਰੰਟੀ ਦਿੰਦਾ ਹਾਂ ਕਿ ਕੋਰਸ ਮੁਕੰਮਲ ਹੋਣ ਤੋਂ ਪਹਿਲਾਂ ਨੌਕਰੀ ਉਹਨਾਂ ਦੇ ਹੱਥ ਵਿੱਚ ਹੋਵੇਗੀ। ਇਸ ਤੋਂ ਇਲਾਵਾ ਇਕ ਹੋਰ ਵਿਦਿਆਰਥੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਸੀ.ਬੀ.ਇੰਨਫੋਟੈਕ ਤੋਂ ਵੈੱਬ ਡਿਵੈਲਪਮੈਂਟ ਦਾ ਕੋਰਸ ਕੀਤਾ ਅਤੇ ਸੀ.ਬੀ.ਇੰਨਫੋਟੈਕ ਵਿਖੇ ਮੇਰੀ ਪਲੇਸਮੈਂਟ ਹੋ ਗਈ। ਇਸ ਤੋਂ ਇਲਾਵਾ ਕਈ ਹੋਰ ਵਿਦਿਆਰਥੀਆਂ ਲੇ ਸੀ.ਬੀ.ਇੰਨਫੋਟੈਕ ਤੋਂ ਕੋਰਸ ਕਰਕੇ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ। ਇਸ ਮੌਕੇ ਇੰਜੀ: ਸੰਦੀਪ ਕੁਮਾਰ ਨੇ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਸੀ.ਬੀ.ਇੰਨਫੋਟੈਕ ਵਿਖੇ ਆਉਣ ਅਤੇ ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕਰਨ ਦਾ ਮੌਕਾ ਪ੍ਰਾਪਤ ਕਰਨ।