ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ) -ਜੀ.ਓ 5-ਜੀ ਦਾ ਟਾਵਰ ਲਗਾਉਣ ਦਾ ਸਬਜਬਾਗ ਵਿਖਾ ਕੇ ਲੱਖਾ ਰੁਪਏ ਦੀ ਠੱਗੀ ਮਾਰਨ ਦੇਦੋਸ਼ ਵਿੱਚ ਥਾਣਾ ਸਿਟੀ ਦੀ ਪੁਲਸ ਨੇ 3 ਲੋਕਾਂ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਊਧਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਹਾਲ ਵਾਸੀ ਕੁਆਟਰ ਨੰ: 11 ਸਿਵਲ ਹਸਪਤਾਲ ਗੁਰਦਾਸਪੁਰ ਨੇ ਦੱਸਿਆ ਕਿ ਸਾਲ 2019 ਨੂੰ ਰਜੇਸ਼ ਕੁਮਾਰ ਪੁੱਤਰ ਰਾਮ ਲਾਲ ਵਾਸੀ ਮਕਾਨ ਨੰ: ਏ-1 ਬੁੱਧ ਬਿਹਾਰ ਤਾਜਪੁਰ ਪਹਾੜੀ ਰੋਡ ਬਦਰਪੁਰ ਸਾਊਥ ਦਿੱਲੀ ਅਤੇ ਦੋ ਨਾਮਲੂਮ ਵਿਅਕਤੀਆਂ ਨੇ ਜੀਓ 5-ਜੀ ਟਾਵਰ ਲਗਾਉਣ ਦਾ ਸਬਜਬਾਗ ਵਿਖਾ ਕੇ ਆਪਣੇ ਆਪ ਨੂੰ ਸਰਕਾਰੀ ਮਹਿਕਮੇ ਦੇ ਉੱਚ ਅਫਸਰ ਦੱਸ ਕੇ ਇੱਕ ਸਲਾਹ ਹੋ ਕੇ, ਵੱਟਸਐਪ ਰਾਹੀ ਫਰਜੀ ਰਸੀਦਾਂ/ਲੇਟਰ ਭੇਜ ਕੇ, ਵੱਖ-ਵੱਖ ਬੈਂਕ ਖਾਤਿਆਂ ਵਿੱਚ 34,67,280/-ਰੁਪਏ ਧੋਖੇ ਨਾਲ ਪਵਾਕੇ ਠੱਗੀ ਮਾਰੀ ਹੈ।
ਥਾਣਾ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।