ਦਿੱਲੀ ਜੰਤਰ ਮੰਤਰ ਤੇ ਮਹਿਲਾ ਖਿਡਾਰਨਾਂ ਤੇ ਪੁਲਿਸ ਦੀ ਕਾਇਰਾਨਾਂ ਕਾਰਵਾਈ ਦੀ ਸਖਤ ਨਿੰਦਾ:- ਐਸ ਕੇ ਐਮ ਗੈਰ ਰਾਜਨੀਤਿਕ

ਗੁਰਦਾਸਪੁਰ

ਚੰਡੀਗੜ ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਸ. ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟ ਬੁੱਢਾ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ, ਸੁਖਜਿੰਦਰ ਸਿੰਘ ਖੋਸਾ, ਸੁਖਪਾਲ ਸਿੰਘ ਡੱਫਰ,ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਰਘਬੀਰ ਸਿੰਘ ਭੰਗਾਲਾ, ਗੁਰਚਰਨ ਸਿੰਘ ਭਿੱਖੀ,ਬਾਬਾ ਕੰਵਲਜੀਤ ਸਿੰਘ ਪੰਡੋਰੀ,ਰਜਿੰਦਰ ਸਿੰਘ ਬੈਨੀਪਾਲ,ਸ਼ਮਸ਼ੇਰ ਸਿੰਘ ਸ਼ੇਰਾ ਆਦਿ ਆਗੂਆਂ ਨੇ ਆਨਲਾਈਨ ਮੀਟਿੰਗ ਕੀਤੀ।
ਮੀਟਿੰਗ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਆਂ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਅਤੇ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਦੇਸ਼ ਲਈ ਗੋਲਡ ਮੈਡਲ ਜਿੱਤਣ ਵਾਲੀਆਂ ਮਹਿਲਾ ਖਿਡਾਰਨਾ ਨਾਲ ਹੋਏ ਜਿਣਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸਾਂਸਦ,ਕੁਸ਼ਤੀ ਫ਼ੈਡਰੇਸ਼ਨ ਭਾਰਤ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਜੰਤਰ-ਮੰਤਰ ਅਤੇ 23 ਅਪ੍ਰੈਲ ਤੋਂ ਪੀੜਤ ਮਹਿਲਾ ਖਿਡਾਰਨਾ ਧਰਨੇ ਉਪਰ ਬੈਠੀਆਂ ਹਨ। ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਦਿੱਲੀ ਪੁਲਸ ਨੇ ਮਨੁੱਖੀ ਅਧਿਕਾਰਾਂ ਦੀ ਪ੍ਰਵਾਹ ਨਾ ਕਰਦਿਆਂ ਧਰਨਾ ਖਤਮ ਕਰਵਾਉਣ ਲਈ ਧਰਨਾਕਾਰੀਆਂ ਮਰਦਾਂ ਅਤੇ ਮਹਿਲਾਵਾਂ ਨਾਲ ਖਿੱਚ-ਧੂਹ ਅਤੇ ਗਾਲੀ-ਗਲੋਚ ਕਰਦਿਆ ਧਰਨੇ ਨੂੰ ਖਦੇੜਿਆ ਗਿਆ ਉਸ ਦੀ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨਿਤਕ ਭਾਰਤ ਸਖ਼ਤ ਲਫਜ਼ਾਂ ਵਿੱਚ ਨਿੰਦਿਅਆ ਕਰਦਾ ਹੈ।
ਮੋਰਚੇ ਦੇ ਅਾਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਦੇਸ਼ ਦਾ ਪ੍ਰਧਾਨ ਇਕ ਪਾਸੇ ਤਾਂ ਲੋਕਤੰਤਰ ਦੇ ਮੰਦਰ ਦਾ ਉਦਘਾਟਨ ਕਰ ਰਿਹਾ ਸੀ ਅਤੇ “ਬੇਟੀ ਬਚਾਓ, ਬੇਟੀ ਪੜ੍ਹਾਓ” ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੇ ੳੁਸੇ ਹੀ ਟਾੲੀਮ ਜੰਤਰ ਮੰਤਰ ਤੇ ਲੋਕਤੰਤਰ ਦਾ ਘਾਣ ਹੋ ਰਿਹਾ ਸੀ। ਜਿਨ੍ਹਾਂ ਖਿਡਾਰਨਾ ਨੇ ਹੱਡ ਭੰਨਵੀਂ ਮਿਹਨਤ ਕਰਕੇ ਦੇਸ਼ ਲਈ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੋਵੇ, ਜਦੋਂ ਉਹ ਖਿਡਾਰਨਾਂ ਆਪਣੇ ਤੇ ਹੋਏ ਜ਼ੁਲਮ ਦਾ ਇਨਸਾਫ਼ ਲੈਣ ਲਈ ਲੰਬੇ ਸਮੇਂ ਤੋ ਜੰਤਰ-ਮੰਤਰ ਤੇ ਧਰਨੇ ਤੇ ਬੈਠੀਆਂ ਹੋਈਆਂ ਸਨ ਅਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਤਾਂ ਇਹ ਸੀ ਕਿ ਧਰਨੇ ਵਾਲੀ ਥਾਂ ਉੱਤੇ ਪਹੁੰਚ ਕੇ ਖਿਡਾਰਨਾਂ ਨਾਲ ਹਮਦਰਦੀ ਕਰਦੇ ਹੋਏ ਜਬਰ ਜਨਾਹ ਦੇ ਦੋਸ਼ੀ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਦੇ। ਪਰ ਹੋਇਆ ਬਿਲਕੁਲ ਇਸਦੇ ਉਲਟ ਹੈ ਜਿਵੇਂ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦਾ ਘਾਣ ਕੀਤਾ ਗਿਆ ਇਹ ਬੀਜੇਪੀ ਅਤੇ ਦਿੱਲੀ ਪੁਲਿਸ ਦੀ ਬਹੁਤ ਸ਼ਰਮਨਾਕ ਕਾਰਵਾਈ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਇਹ ਨਾ ਸਮਝੇ ਕਿ ਲੜਾਈ ਖਤਮ ਹੋ ਗਈ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਖਿਡਾਰੀਆਂ ਦੇ ਨਾਲ ਖੜ੍ਹਾ ਸੀ,ਖੜਾ ਰਹੇਗਾ ਅਤੇ ਜਲਦੀ ਹੀ ਰਣਨੀਤੀ ਤਿਆਰ ਕਰਕੇ ਵੱਡੀ ਲੜਾਈ ਦੇਵਾਂਗੇ।

Leave a Reply

Your email address will not be published. Required fields are marked *