ਗੁਰਦਾਸਪੁਰ, 8 ਅਗਸਤ ( ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਵੱਲੋਂ ਪੰਜਾਬ ਹਰਿਆਣਾ ਤੇ ਭਾਰਤੀ ਉਹਨਾਂ ਖਿਡਾਰੀਆਂ ਦਾ ਨਵੰਬਰ ਮਹੀਨੇ ਵਿੱਚ ਸਨਮਾਨ ਕਰਨ ਦੀ ਚਲਾਈ ਮਰਿਯਾਦਾ ਅਨੁਸਾਰ ਹਰਿਆਣਾ ਦੀ ਮਹਿਲਾ ਪਹਿਲਵਾਨ ਚੈਂਪੀਅਨ ਵਿਨੇਸ਼ ਗਫਾਟ ਦਾ ਨਵੰਬਰ ਮਹੀਨੇ ਦੇ ਤੀਜੇ ਹਫਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦੇ ਮੁੱਖ ਪ੍ਰਬੰਧਕ ਅਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ੳਲੰਪਿਕ ਖੇਡਾਂ ਦੇ ਫਾਈਨਲ ਕੁਸ਼ਤੀ ਮੁਕਾਬਲੇ ਵਿੱਚੋਂ 100 ਗ੍ਰਾਮ ਭਾਰ ਵੱਧ ਦੱਸ ਕੇ ਕੁਵਾਲੀਫਾਈ ਕੀਤੀ ਗਈ ਹਰਿਆਣਾ ਦੀ ਮਹਿਲਾ ਪਹਿਲਵਾਨ ਖਿਡਾਰਨ ਵਿਨੇਸ਼ ਗਫਾਟ ਨਾਲ ਹੋਈ ਧੱਕੇਸ਼ਾਹੀ ਤੇ ਬੇਇਨਸਾਫ਼ੀ ਦੀ ਨਿੰਦਾ ਤੇ ਉਨ੍ਹਾਂ ਨੂੰ ਜੇਤੂ ਕਰਾਰ ਦਿੰਦਿਆਂ ਨਵੰਬਰ ਮਹੀਨੇ ਵਿੱਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵਿਖੇ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਕਿਹਾ ਸਵਰਗੀ ਮਾਤਾ ਪ੍ਰਕਾਸ਼ ਕੌਰ ਅਤੇ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਜੀ ਵੱਲੋਂ ਨਵੰਬਰ ਮਹੀਨੇ ਵਿੱਚ ਜਿਥੇ ਦਰਜਨਾਂ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਾਰਾ ਸਮਾਨ ਦਾਜ ਵਜੋਂ ਦਿਤਾ ਜਾਂਦਾ ਹੈ ਉਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਲਈ ਕਬੱਡੀ, ਬਾਲੀਵਾਲ ਤੇ ਕੁਸ਼ਤੀਆਂ ਕਰਵਾਉਣ ਦੇ ਨਾਲ ਨਾਲ ਦੇਸ਼ ਦੇ ਕਬੱਡੀ ਉੱਚ ਖਿਡਾਰੀਆਂ ਦਾ ਆਲ ਓਪਨ ਮੈਚ ਕਰਵਾਇਆ ਜਾਂਦਾ ਹੈ ਅਤੇ ਸਨਮਾਨ ਯੋਗ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਬਾਬਾ ਸੁਖਵਿੰਦਰ ਸਿੰਘ ਜੀ ਨੇ ਐਲਾਨ ਕੀਤਾ ਕਿ ਹਰਿਆਣਾ ਭਾਰਤ ਦੀ ਬਹਾਦਰ ਧੀ ਅਤੇ ੳਲੰਪਿਕ ਮਹਿਲਾ ਪਹਿਲਵਾਨ ਚੈਂਪੀਅਨ ਖਿਡਾਰੀ ਜਿਸ ਨੂੰ ਸਿਰਫ਼ 100 ਗ੍ਰਾਮ ਵੱਧ ਭਾਰ ਤੋਂ ਕੁਵਾਲੀਫਾਈ ਕੀਤੀ ਗਿਆ ਨੂੰ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਫਿਲੌਰ ਵਿਖੇ ਨਵੰਬਰ ਮਹੀਨੇ ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ, ਇਸ ਮੌਕੇ ਤੇ ਸੰਤ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਇਲਾਵਾ ਡਾਕਟਰ ਅਮਰਜੋਤ ਸਿੰਘ ਸੰਧੂ,ਭਾਈ ਹਰਜੀਤ ਸਿੰਘ ਭਾਈ ਗੁਰਮੇਲ ਸਿੰਘ, ਭਾਈ ਰਿੰਕੂ ਸਿੰਘ,ਬਾਬਾ ਦਾਰਾ ਸਿੰਘ, ਸ੍ਰ ਗਰੇਵਾਲ ਲੁਧਿਆਣਾ ਆਦਿ ਆਗੂ ਹਾਜਰ ਸਨ ।