ਗੁਰਦਾਸਪੁਰ, 8 ਅਗਸਤ ( ਸਰਬਜੀਤ ਸਿੰਘ)—ਭਾਰਤ ਨੂੰ ਉਲੰਪਿਕ ਵਿਚ ਸੋਨਾ ਤਮਗਾ ਜਿੱਤ ਕੇ ਦੇਣ ਵਾਲੀ ਹਰਿਆਣਾ ਦੀ ਮਹਿਲਾ ਪਹਿਲਵਾਨ ਚੈਂਪੀਅਨ ਨੂੰ 50 ਕਿਲੋ ਤੋਂ ਸਿਰਫ਼ 100 ਗ੍ਰਾਮ ਵੱਧ ਭਾਰ ਹੋਣ ਕਰਕੇ ਉਲੰਪਿਕ ਦੇ ਫਾਈਨਲ ਮੁਕਾਬਲੇ ਵਿੱਚੋਂ ਕੁਵਾਲੀਫਾਈ ਕਰਨ ਦਾ ਜਿਥੇ ਗਣੇਸ਼ ਪਗਾਰ ਨੂੰ ਡੂੰਘਾ ਸਦਮਾ ਤੇ ਭਾਰੀ ਦੁੱਖ਼ ਹੋਇਆ ,ਉਥੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਚੋਟੀ ਦੇ ਲੀਡਰਾਂ ਨੇ ਵਿਨੇਸ਼ ਗਫਾਟ ਦਾ ਹੌਸਲਾ ਬੁਲੰਦ ਰੱਖਣ ਲਈ ਉਨ੍ਹਾਂ ਨੂੰ ਜੇਤੂ ਕਰਾਰ ਦਿੰਦਿਆਂ ਕਿਹਾ ਤੁਸੀਂ ਨਹੀਂ ਹਾਰੇ ਭਾਰਤ ਨੂੰ ਹਰਾਇਆ ਗਿਆ ਹੈ ਇਸ ਕਰਕੇ ਅਸੀਂ ਆਪਣੀ ਭਾਰਤੀ ਬਹਾਦਰ ਧੀ ਤੇ ਪੂਰਾ ਫਕਰ ਤੇ ਮਾਣ ਰੱਖਦੇ ਹਾਂ ਕਿਉਂਕਿ ਵਿਨੇਸ਼ ਗਫਾਟ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਹਰਾਇਆ ਗਿਆ ਹੈ ,ਪਰ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਵਿਨੇਸ਼ ਗਫਾਟ ਨੂੰ ਜੇਤੂਆਂ ਵਾਲੇ ਸਾਰੇ ਮਾਣ ਸਨਮਾਨ ਦੇਣ ਦੀ ਗੱਲ ਕਹੇ ਦਿੱਤੀ ਹੈ ,ਜੋਂ ਭਾਰਤ ਸਰਕਾਰ ਤੇ ਹਰਿਆਣਾ ਦਾ ਈਲੈਪਕਿੰਗ ਖਿਡਾਰੀਆਂ ਲਈ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਮਹਿਲਾ ਪਹਿਲਵਾਨ ਚੈਂਪੀਅਨ ਨੂੰ ਸਿਰਫ਼ 100 ਗ੍ਰਾਮ ਭਾਰ 50 ਕਿਲੋ ਤੋਂ ਵੱਧ ਹੋਣ ਕਰਕੇ ਉਲੰਪਿਕ ਫਾਈਨਲ ਮੁਕਾਬਲੇ ਵਿੱਚੋਂ ਬਾਹਰ ਕਰ ਦੇਣ ਵਾਲੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਦੀ ਨਿੰਦਾ ਅਤੇ ਭਾਰਤ ਵੱਲੋਂ ਵਿਨੇਸ਼ ਗਫਾਟ ਨੂੰ ਜੇਤੂਆਂ ਵਾਲੇ ਸਾਰੇ ਸਨਮਾਨ ਦੇਣ ਦੀ ਸ਼ਲਾਘਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਖਿਡਾਰੀਆਂ ਨਾਲ ਪਹਿਲਾਂ ਤੋਂ ਖੇਡ ਐਸੋਸੀਏਸ਼ਨ ਵੱਲੋਂ ਬੇਮਿਸਾਲ ਹੀਰਾ ਫੇਰੀਆਂ ਤੇ ਬੇਇਨਸਾਫ਼ੀਆਂ ਚੱਲਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮਹਿਲਾ ਪਹਿਲਵਾਨ ਚੈਂਪੀਅਨ ਖਿਡਾਰੀ ਨੂੰ ਸਿਰਫ 100 ਗ੍ਰਾਮ ਭਾਰ 50 ਕਿਲੋ ਤੋਂ ਵੱਧ ਹੋਣ ਬਦਲੇ ਉਲੰਪਿਕ ਦੇ ਫਾਈਨਲ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਈਲੈਪਕਿੰਗ ਖੇਡ ਐਸੋਸੀਏਸ਼ਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਭਾਰਤ ਦੀ ਬਹਾਦਰ ਧੀ ਵਿਨੇਸ਼ ਗਫਾਟ ਭਾਰਤ ਲਈ ਸੋਨ ਤਮਗਾ ਜਿੱਤਣ ਜਾ ਰਹੀ ਹੈ ਜਿਸ ਕਰਕੇ ਉਨ੍ਹਾਂ ਆਨੇ ਬਹਾਨੇ ਉਸ ਦਾ 100 ਗ੍ਰਾਮ ਭਾਰ ਵੱਧ ਦੱਸ ਕੇ ਮੁਕਾਬਲੇ ਤੋਂ ਬਾਹਰ ਕਰ ਦਿੱਤਾ, ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਨੇਸ਼ ਗਫਾਟ ਦੇ ਹਰਿਆਣਾ ਵਿਖੇ ਸਥਿਤ ਘਰ ਵਿੱਚ ਜਾ ਹੋਂਸਲਾ ਬਜਾਈ ਕਰਨੀ ਬਹੁਤ ਚੰਗੀ ਗੱਲ ਹੈ ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਦਾ ਗਹਿਰਾ ਸਦਮਾ ਪਹੁੰਚਿਆ ਪਰ ਦੇਸ਼ ਦੀ ਸਰਕਾਰ ਵੱਲੋਂ ਵਿਨੇਸ਼ ਗਫਾਟ ਨੂੰ ਜੇਤੂਆਂ ਵਾਲੇ ਸਾਰੇ ਮਾਣ ਸਨਮਾਨ ਦੇਣ ਵਾਲੀ ਕਾਰਵਾਈ ਨੇ ਉੱਚ ਖਿਡਾਰੀਆਂ ਦਾ ਮਾਣ ਵਧਾਇਆ ਜੋ ਸਰਕਾਰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਵਿਨੇਸ਼ ਗਫਾਟ ਨਾਲ ਹੋਈ ਧੱਕੇਸ਼ਾਹੀ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਇਸ ਸਬੰਧੀ ਈਲੈਪਕਿੰਗ ਖੇਡ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਜਾਵੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।।