ਟਰੇਡ ਯੂਨੀਅਨ ਵੱਲੋਂ 9 ਅਗਸਤ ਨੂੰ ਦੇਸ਼ ਵਿੱਚ ਕੀਤੇ ਜਾਣਗੇ ਪ੍ਰਦਰਸ਼ਨ- ਕਾਮਰੇਡ ਜੀਤ ਸਿੰਘ

ਬਠਿੰਡਾ-ਮਾਨਸਾ


ਮਾਨਸਾ, ਗੁਰਦਾਸਪੁਰ, 8 ਅਗਸਤ (ਸਰਬਜੀਤ ਸਿੰਘ)– ਦੇਸ਼ ਦੀਆਂ ਮੁੱਖ ਟਰੇਡ ਯੂਨੀਅਨਾਂ ਵਲੋਂ 9 ਅਗਸਤ ਦੇ ਇਤਿਹਾਸਕ ਦਿਨ ਤੇ ਅੰਗਰੇਜੋ ਭਾਰਤ ਛੱਡੋ ਦੇ ਨਾਅਰੇ ਦਾ ਦਿਨ ਹੈ ਇਸ ਇਤਿਹਾਸਿਕ ਦਿਨ 9 ਅਗਸਤ ਨੂੰ ਟਰੇਡ ਯੂਨੀਅਨ ਵਲੋਂ ਦਿੱਤੇ ਨਾਅਰੇ ਤਹਿਤ ਕਾਰਪੋਰੇਟ ਭਜਾਉ,ਦੇਸ ਬਚਾਓ ਡਬਲਿਊ ਟੀ ਓ ਨੀਤੀ ਤੋਂ ਭਾਰਤ ਬਾਹਰ ਆਉ ਦੇ ਤਹਿਤ ਦੇਸ਼ ਵਿਚ ਪ੍ਰਦਰਸ਼ਨ ਕੀਤੇ ਜਾਣਗੇ ਇਸ ਦੀ ਕੜੀ ਵਜੋਂ ਜਿਲ੍ਹੇ ਮਾਨਸਾ ਦੀਆਂ ਟਰੇਡ ਯੂਨੀਅਨਾਂ ਦੀ ਮੀਟਿੰਗ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਹੋਈ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਟਰੇਡ ਯੂਨੀਅਨ ਏਕਟੂ ਦੇ ਆਗੂ ਕਾਮਰੇਡ ਜੀਤ ਸਿੰਘ ਬੋਹਾ,ਕਾਮਰੇਡ ਸੁਰਿੰਦਰ ਸ਼ਰਮਾਂ, ਕਾਮਰੇਡ ਗੁਰਸੇਵਕ ਮਾਨਬੀਬੜੀਆਂ ਏਟਕ ਦੇ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ, ਕਾਮਰੇਡ ਰਤਨ ਭੋਲਾ ,ਸੀ ਟੀ ਯੂ ਪੰਜਾਬ ਦੇ ਆਗੂ ਕਾਮਰੇਡ ਅਮਰੀਕ ਸਿੰਘ ਫਫੜੇ ਆਦਿ ਆਗੂਆਂ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਨੇ ਨੀਜੀਕਰਨ ਉਦਾਰੀਕਰਨ ਵਿਸ਼ਵੀਕਰਨ ਦੀਆਂ ਨੀਤੀਆਂ ਤੇ ਚੱਲਕੇ ਦੇਸ ਨੂੰ ਕੰਗਾਲੀ ਦੇ ਕੰਢੇ ਤੇ ਲਿਆਂਦਾ ਗਿਆ ਇਸ ਨੀਤੀਆਂ ਨਾਲ ਦੇਸ ਦੇ ਕਾਰਪੋਰੇਟ ਘਰਾਣਿਆਂ ਨੂੰ ਬੇਲਗਾਮ ਕੀਤੀ ਗਿਆ ਤੇ ਸਰਕਾਰਾਂ ਨੂੰ ਇਹਨਾਂ ਕਾਰਪੋਰੇਟਾਂ ਦੇ ਗੁਲਾਮ ਬਣਾ ਦਿੱਤਾ ਗਿਆ ਇਹਨਾਂ ਨੀਤੀਆਂ ਤੇ ਚਲਦਿਆਂ ਦੇਸ ਦੀ ਮੋਦੀ ਸਰਕਾਰ ਨੇ ਦੇਸ ਦੇ ਸਾਰੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਨੂੰ ਵੇਚਿਆ ਜਾ ਰਿਹਾ ਹੈ।ਦੇਸ ਵਿਚ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਕਿਰਤੀਆਂ ਦੀ ਕਿਰਤ ਤੇ ਇਹਨਾਂ ਕਾਰਪੋਰੇਟਾਂ ਲਈ ਕਿਰਤ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਗਿਆ ਆਗੂਆਂ ਨੇ ਕਿਹਾ ਮੋਦੀ ਸਰਕਾਰ ਨੇ ਡਬਲਿਊ ਟੀ ਉ ਨੀਤੀਆਂ ਤੇ ਚਲਦੇ ਖੇਤੀ ਵਿਰੋਧ ਕਾਨੂੰਨ ਫੌਜ ਭਰਤੀ ਅਗਨੀ ਵੀਰ ਨਵਾਂ ਫੌਜਦਾਰੀ ਕਾਨੂੰਨ ਅਤੇ ਹੋਰ ਬਹੁਤ ਸਾਰੇ ਲੋਕ ਵਿਰੋਧੀ ਕਾਨੂੰਨ ਲਿਆਦੇ ਗਏ ਆਗੂਆਂ ਨੇ ਕਿਹਾ ਦੇਸ ਵਿਚ ਵੱਡੀ ਪੱਧਰ ਤੇ ਦੇਸ ਦੇ ਕੁੱਝ ਕੁ ਘਰਾਣੇ ਦੇਸ ਦਾ ਪੈਸਾ ਲੈਕੇ ਭੱਜ ਰਹੇ ਹਨ ਚੋਣਾਂ ਤੋਂ ਪਹਿਲਾਂ ਚੌਣ ਬਾਉਡ ਦਾ ਪਰਦਾਫਾਸ਼ ਹੋਇਆ ਪਰ ਸਰਕਾਰ ਇਸ ਤੇ ਮੋਦੀ ਸਰਕਾਰ ਨੇ ਚੁੱਪ ਧਾਰੀ ਹੋਈ ਹੈ ਕਾਰਪੋਰੇਟ ਨੇ ਆਪਣੀ ਮਰਜੀ ਤੇ ਹਰ ਇੱਕ ਚੀਜ਼ ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਨਾਲ ਮਹਿੰਗਾਈ ਵੀ ਹੱਦੋ ਵੱਧ ਟੱਪ ਗਈ ਦੇਸ ਦੇ ਆਮ ਲੋਕਾਂ ਨੂੰ ਹੁਣ ਆਪਣਾ ਢਿੱਡ ਭਰਨਾ ਵੀ ਮੁਸ਼ਕਲ ਹੋ ਗਿਆ ਅੰਤ ਵਿਚ ਜਥੇਬੰਦੀਆਂ ਨੇ ਆਗੂਆਂ ਨੇ ਮੋਦੀਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਡਬਲਿਊ ਟੀ ਓ ਨੀਤੀ ਤੋਂ ਬਾਹਰ ਆਵੇ ਦੇਸ ਦੇ ਲੋਕ ਵਿਰੋਧੀ ਕਾਨੂੰਨ ਨੂੰ ਵਾਪਿਸ ਕੀਤਾ ਜਾਵੇ ਫੋਜ ਭਰਤੀ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ ਮਨਰੇਗਾ ਸਕੀਮ ਅਧੀਨ ਬਜਟ ਵਿੱਚ ਵਾਧਾ ਕੀਤਾ ਜਾਵੇ ਮਨਰੇਗਾ ਵਰਕਰਾਂ ਲਈ ਦੋ ਸੌਂ ਦਿਨ ਕੰਮ ਕੀਤਾ ਜਾਵੇ।

Leave a Reply

Your email address will not be published. Required fields are marked *