ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਅਫਸਰ ਦੇਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 66 ਕੇ.ਵੀ ਬਿਜਲੀ ਘਰ ਸਕੀਮ ਨੰਬਰ-7 ਤਿੱਬੜੀ ਰੋਡ ਅਤੇ 66 ਕੇ.ਵੀ ਸਟੇਸ਼ਨ ਰਣਜੀਤ ਬਾਗ ਦੀ ਜਰੂਰੀ ਮੁਰੰਮਤ ਲਈ 9 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਨ੍ਹਾਂ ਇਲਾਕਿਆ ਵਿੱਚ ਬਿਜਲੀ ਬੰਦ ਰਹੇਗੀ।
ਬਾਬਾ ਟਹਿਲ ਸਿੰਘ ਫੀਡਰ, ਗੋਲ ਮੰਦਿਰ, ਪੁੱਡਾ ਕਲੌਨੀ, ਆਈ.ਟੀ.ਆਈ ਫੀਡਰ ਕੇ.ਵੀ ਮਿਲਕ ਪਲਾਂਟ, ਕੇ.ਵੀ ਸੋਹਲ ਫੀਡਰ, ਬੇਅੰਤ ਕਾਲਜ, ਜੀ.ਐਸ ਨਗਰ, ਇੰਪਰੂਵਮੈਂਟ ਟਰੱਸਟ ਦੇ ਸਾਰੇ 11 ਕੇ.ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਇਨ੍ਹਾਂ ਫੀਡਰਾਂ ਤੋਂ ਚੱਲਦੇ ਇਲਾਕੇ ਤਿੱਬੜੀ ਰੋਡ, ਸਹਿਜਾਦਾ ਨੰਗਲ, ਇੰਪਰੂਵਮੈਂਟ ਸਕੀਮ ਨੰਬਰ-7, ਸੰਗਲਪੁਰਾ ਰੋਡ, ਨੰਗਲ ਕੋਟਲੀ, ਓਂਕਾਰ ਨਗਰ, ਬਾਬਾ ਟਹਿਲ ਸਿੰਘ ਕਾਲੌਨੀ, ਸ਼੍ਰੀ ਰਾਮ ਕਲੌਨੀ, ਪਿੰਡ ਪਾਹੜਾ, ਨਾਗ ਦੇਵਤਾ ਕਾਲੌਨੀ, ਆਦਰਸ਼ ਨਗਰ, ਰੇਲਵੇ ਰੋਡ, ਬੀ.ਐਸ.ਐਫ ਰੋਡ, ਸਿਵਲ ਲਾਇਨ, ਜੀ.ਟੀ ਰੋਡ, ਅਰਿਨਾ ਇਨਕਲੈਵ, ਐਚ.ਆਰ.ਏ ਸਕੂਲ, ਬੀ.ਐਸ.ਐਫ ਏਰੀਆ, ਪੁੱਡਾ ਕਾਲੌਨੀ, ਰਵੀਦਾਸ ਚੌੰਕ, ਬੀ.ਐਸ.ਐਫ ਹੈਡ ਕੁਆਟਰ, ਐਮ.ਟੀ.ਐਸ ਐਗਰੀਕਲਚਰ ਯੂਨੀਵਰਸਿਟੀ, ਰੂਲੀਆ ਰਾਮ ਕਾਲੌਨੀ, ਰੋੜੀ ਮੁਹੱਲਾ ਆਦਿ ਖੇਤਰਾਂ ਦੀ ਬਿਜਲੀ ਬੰਦ ਰਹੇਗੀ।