ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਦੇ ਨੌਜਵਾਨ ਦੀ ਦੁਬਈ ਚ ਹੋਈ ਮੌਤ

ਗੁਰਦਾਸਪੁਰ

ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੇਹ ਜਲਦ ਪੰਜਾਬ ਲਿਆਉਣ ਵਾਸਤੇ ਸਰਕਾਰ ਕੋਲੋ ਮਦਦ ਦੀ ਲਗਾਈ ਗੁਹਾਰ

ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ)– ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਦੇ 45 ਸਾਲਾਂ ਨੌਜਵਾਨ ਪਰਮਜੀਤ ਸਿੰਘ ਦੀ ਦੁਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ | ਪਿੰਡ ਵਿੱਚ ਛਾਇਆ ਮਾਤਮ, ਪਰਿਵਾਰਿਕ ਮੈਂਬਰਾਂ ਦਾ ਰੌਂ ਰੌਂ ਹੋਇਆ ਬੁਰਾ ਹਾਲ |

ਜਾਣਕਾਰੀ ਅਨੁਸਾਰ ਐਤਵਾਰ ਨੂੰ 5 ਵਜੇ ਦੇ ਕਰੀਬ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ, ਭਰਾ ਰਵਿੰਦਰ ਸਿੰਘ ਅਤੇ ਚਾਚਾ ਬਲਵੰਤ ਸਿੰਘ ਨੇ ਰੌਂਦੇ ਰੌਂਦੇ ਦਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦੁਬਈ ਤੋਂ ਆਪਣੀ ਲੜਕੀ ਦੀ ਸ਼ਾਦੀ ਕਰਨ ਵਾਸਤੇ ਆਇਆ ਹੋਇਆ ਸੀ ਅਤੇ 29 ਦਸੰਬਰ 2023 ਨੂੰ ਉਹ ਦੁਬਾਰਾ ਰੋਜੀ ਰੋਟੀ ਕਮਾਉਣ ਲਈ ਦੁਬਈ ਪਹੁੰਚਿਆਂ ਅਤੇ 3 ਜਨਵਰੀ ਨੂੰ ਡਿਉਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ | ਪਰਵਾਰਿਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਪਰਮਜੀਤ ਸਿੰਘ ਦੀ ਲਾਸ਼ ਨੂੰ ਜਲਦ ਵਾਪਿਸ ਮੰਗਾਉਣ ਵਿਚ ਮਦਦ ਕੀਤੀ ਜਾਵੇ ਅਤੇੇ ਪ੍ਰਭਾਵਿਤ ਪਰਿਵਾਰ ਦੀ ਆਰÎਥਿਕ ਸਹਾਇਤਾ ਕੀਤੀ ਜਾਵੇ |

Leave a Reply

Your email address will not be published. Required fields are marked *