ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)– ਚੰਡੀਗੜ੍ਹ ਮੇਅਰ ਨਤੀਜਿਆਂ ਨੂੰ ਲੈ ਕੇ ਕਾਂਗਰਸ ਅਤੇ ਆਪ ਪਾਰਟੀ ਵੱਲੋਂ ਜਿਥੇ ਦੇਸ਼ ਦੀ ਉੱਚ ਅਦਾਲਤ ਹਾਈਕੋਰਟ’ਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਪਰਸੋਂ ਹੋਵੇਗੀ, ਉਥੇ ਇਹਨਾਂ ਪਾਰਟੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਕਿਉਂਕਿ ਇਹਨਾਂ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਸ਼ਰੇਆਮ ਧੱਕੇਸ਼ਾਹੀ ਤੇ ਲੋਕਤੰਤਰ ਦਾ ਘਾਂਣ ਹੈ ਉਹ ਇਹ ਵੀ ਕਹੇ ਰਹੇ ਹਨ ਕਿ ਅਸੀਂ ਇਸ ਗੈਰ ਕਾਨੂੰਨੀ ਵਰਤਾਰੇ ਬਦਲੇ ਚੋਣ ਅਧਿਕਾਰੀ ਤੇ ਪਰਚਾ ਦਰਜ ਕਰਵਾਵਾਂਗੇ ਦੇ ਨਾਲ ਨਾਲ ਇਹ ਵੀ ਦੱਸ ਰਹੇ ਹਨ ਕਿ ਭਾਜਪਾ ਮੇਅਰ ਘੱਟ ਵੋਟਾਂ ਮਿਲਣ ਦੇ ਬਾਵਜੂਦ ਕੇਵੇ ਜਿੱਤ ਗਏ, ਜਦੋਂ ਕਿ ਕੌਮੀ ਗੱਠਜੋੜ ਦੇ ਉਮੀਦਵਾਰ ਨੂੰ ਭਾਜਪਾ ਉਮੀਦਵਾਰ ਤੋਂ ਵੱਧ ਵੋਟਾਂ ਮਿਲੀਆਂ ਹਨ,ਇਹ ਤਾਂ ਚੰਡੀਗੜ੍ਹ ਮੇਅਰ ਚੋਣ ਅਫਸਰ ਹੀ ਦੱਸ ਸਕਦੇ ਹਨ, ਕਿ ਉਹਨਾਂ ਨੇ ਵਿਰੋਧੀਆਂ ਦੇ ਅੱਠ ਮੈਂਬਰਾਂ ਦੀਆਂ ਵੋਟਾਂ ਨੂੰ ਕੇਵੇ ਅਜੋਗ ਕ਼ਰਾਰ ਦਿਤਾ ਅਤੇ ਭਾਜਪਾ ਦੇ ਉਮੀਦਵਾਰ ਮੇਅਰ ਅਤੇ ਡਿਪਟੀ ਮੇਅਰ ਨੂੰ ਕੇਵੇ ਕੁਰਸੀਆਂ ਤੇ ਬਿਠਾਇਆ,ਇਹ ਤਾਂ ਸਮੇਂ ਦੀ ਕੁੱਖ ਵਿਚ ਹੈ ਕਿ ਵਿਰੋਧੀਆਂ ਵਲੋਂ ਇਸ ਚੋਣ ਵਿਰੁੱਧ ਹਾਈ ਕੋਰਟ’ਚ ਪਾਈ ਪਟੀਸ਼ਨ ਤੇ ਉੱਚ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ? ਪਰ ਦੇਸ਼ ਵਿੱਚ ਇਹ ਚੋਣ ਮਾਮਲਾ ਹੁਣ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ, ਕਿਉਂਕਿ ਕੌਮੀ ਗੱਠਜੋੜ ਦੀ ਇਹ ਪਹਿਲੀ ਅਤੇ ਪਲੇਠੀ ਹਾਰ ਹੈ ਅਤੇ ਉਹ ਵੀ ਉਸ ਵਕਤ ਹੋਈ ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕੌਮੀ ਗੱਠਜੋੜ ਜੋੜ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੰਡੀਗੜ੍ਹ ਮੇਅਰ ਨਤੀਜਿਆਂ ਨੂੰ ਲੈ ਕੇ ਕਾਂਗਰਸ ਤੇ ਆਮ ਪਾਰਟੀ ਵੱਲੋਂ ਹਾਈਕੋਰਟ’ਚ ਰਿੱਟ ਦਾਇਰ ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਵਰਤਾਰੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਇਹਨਾਂ ਪਾਰਟੀਆਂ ਵੱਲੋਂ ਹਾਈਕੋਰਟ”ਚ ਇਸ ਚੋਣ ਨਤੀਜੇ ਨੂੰ ਚਾਇਲਜ ਕਰਨਾ ਤੇ ਇਨਸਾਫ ਮੰਗਣਾ ਸ਼ਲਾਘਾਯੋਗ ਫ਼ੈਸਲਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਚੰਡੀਗੜ੍ਹ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਮੇਂ ਵਿਰੋਧੀਆਂ ਨੂੰ ਸਿਆਸੀ ਤਕਨੀਕ ਰਾਹੀਂ ਹਰਾਇਆ ਗਿਆ ਹੈ ਉਸ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ਕਿਉਂਕਿ ਇਹ ਲੋਕਤੰਤਰ ਦਾ ਸਿੱਧਾ ਘਾਣ ਹੈਂ ਭਾਈ ਖਾਲਸਾ ਨੇ ਦੱਸਿਆ ਜਿਹੜੇ ਕੌਂਸਲਰਾਂ ਦੀਆਂ ਵੋਟਾਂ ਰੱਦ ਕੀਤੀਆਂ ਗਈਆਂ ਅਤੇ ਘੱਟ ਵੋਟਾਂ ਵਾਲੇ ਭਾਜਪਾ ਦੇ ਉਮੀਦਵਾਰ ਨੂੰ ਮੇਅਰ ਬਣਾਇਆ ਗਿਆ, ਇਸ ਦੀ ਸਾਰੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ,ਕਿਉਂਕਿ ਇਹ ਲੋਕਤੰਤਰ ਦਾ ਵੱਡਾ ਘਾਣ ਹੈਂ ਤੇ ਗੈਰ ਕਾਨੂੰਨੀ ਵਰਤਾਰਾ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਕੌਮੀ ਗੱਠਜੋੜ ਦੇ ਉੱਚ ਲੀਡਰ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਸਰਕਾਰ ਨੇ ਲਾਲਚ ਦੇ ਕੇ ਆਪਣੇ ਕਲਾਵੇ ਵਿੱਚ ਲਿਆ ਹੈ ਉਸੇ ਤਰ੍ਹਾਂ ਹੀ ਚੰਡੀਗੜ੍ਹ ਦੇ ਮੇਅਰ ਨਤੀਜਿਆਂ ਨੂੰ ਲੈ ਕੇ ਭਾਜਪਾ ਸਰਕਾਰ ਨੇ ਚੋਣ ਅਧਿਕਾਰੀ ਨੂੰ ਇਹ ਗੱਲ ਜਰੂਰ ਕਹੀ ਹੋਵੇਗੀ ਕਿ ਇਹਨਾਂ ਨਿਤੀਜਿਆ’ਚ ਕੌਮੀ ਗੱਠਜੋੜ ਨੂੰ ਕਿਸੇ ਨਾ ਕਿਸੇ ਢੰਗ ਨਾਲ ਹਰਾਇਆ ਜਾਵੇ, ਤਾਂ ਹੀ ਵਿਰੋਧੀ ਪਾਰਟੀਆਂ ਦੇ ਆਗੂ ਚੋਣ ਅਧਿਕਾਰੀ ਤੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ ਮੇਅਰ ਚੋਣ’ਚ ਕੌਮੀ ਗੱਠਜੋੜ ਨੂੰ ਹਰਾਉਣ’ਚ ਵਰਤੀ ਗਈ ਬੇਇਨਸਾਫ਼ੀ ਤੇ ਕੂੜ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਚੋਣ ਸਮੇਂ ਹੋਈਆਂ ਬੇਨਿਜਮੀਆਂ ਦੀ ਸਾਰੀ ਜਾਂਚ ਕਰਕੇ ਲੋਕਾਂ ਸਾਹਮਣੇ ਸੰਚਾਈ ਲਿਆਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਮੋਗਾ ਭਾਈ ਗੁਰਦੇਵ ਸਿੰਘ ਸੰਗਲਾ ਭਾਈ ਅਜੈਬ ਸਿੰਘ ਧਰਮਕੋਟ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਮੋਗਾ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਦਿਲਬਾਗ ਸਿੰਘ ਬਾਗੀ ਆਦਿ ਆਗੂ ਹਾਜਰ ਸਨ ।


