ਪੰਜਾਬ ਪੁਲਸ ਦੀ ਖਾਕੀ ਹੋਈ ਬੇਦਾਗ, ਸ਼ਿਕਾਇਕਰਤਾ ਨੂੰ ਹੀ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ

ਗੁਰਦਾਸਪੁਰ

ਗੁਰਦਾਸਪੁਰ: 5 ਜੁਲਾਈ (ਸਰਬਜੀਤ)– ਗੁਰਦਾਸਪੁਰ ਵਿੱਚ ਐਸ.ਪੀ ਹੈਡ ਕੁਆਟਰ ਨੂੰ ਜਬਰ ਜਨਾਹ ਦੇ ਦੋਸ਼ ਵਿੱਚ ਗਿ੍ਰਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਥਾਣਾ ਦੀਨਾਨਗਰ ਅਧੀਨ ਰਹਿੰਦੀ ਪੀੜਤ ਔਰਤ ਜਿਸਨੇ ਆਪਣੇ ਪਤੀ ਦੇ ਖਿਲਾਫ ਦਹੇਜ ਮੰਗਣ ਨੂੰ ਲੈ ਕੇ ਇੱਕ ਦਰਖਾਸਤ ਪੁਲਸ ਕਪਤਾਨ ਨੂੰ ਦਿੱਤੀ ਸੀ। ਜਿਸਦੇ ਚੱਲਦਿਆ ਉਸਦੀ ਇੰਕਆਰੀ ਸੌਂਪੀ ਗਈ ਸੀ। ਇਸ ਮਾਮਲੇ ਵਿੱਚ ਉਸ ਪੀੜਤ ਔਰਤ ਨੇ ਦੋਸ਼ ਲਗਾਇਆ ਹੈ ਕਿ ਡਿਊਟੀ ਦੌਰਾਨ ਐਸ.ਪੀ ਗੁਰਮੀਤ ਸਿੰਘ ਵੱਲੋਂ ਗੰਦੇ ਮੈਸੇਜ ਮੋਬਾਇਲ ਰਾਹੀਂ ਅਤੇ ਅਸ਼ਲੀਲ ਫੋਟੋ ਭੇਜਦਾ ਰਿਹਾ ਹੈ ਅਤੇ ਮੈੈਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਹੈ। ਇਸ ਤੋਂ ਬਾਅਦ ਉਸ ਨੂੰ ਆਪਣੀ ਸਰਕਾਰੀ ਕੋਠੀ ਵਿਚ 2 ਵਾਰੀ ਬੁਲਾ ਕੇ ਧਮਕਾਇਆ ਕਿ ਤੇਰੇ ਪਤੀ ਖਿਲਾਫ ਮਾਮਲਾ ਦਰਜ ਕਰ ਦੇਵਾਂਗੇ ਅਤੇ ਮੇਰੇ ਨਾਲ ਜਬਰਦਸਤੀ ਸ਼ਰੀਰਿਕ ਸਬੰਧ ਬਣਾਏ। ਇਸ ਸਬੰਧੀ ਜਾਣਕਾਰੀ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਵਰਣਦੀਪ ਸਿੰਘ ਐਸ.ਐਸ.ਪੀ ਦਿਹਾਤੀ ਅੰਮਿ੍ਰਤਸਰ ਵੀ ਸ਼ਾਮਲ ਸਨ। ਇਸ ਟੀਮ ਨੇ ਇਹ ਸਪੱਸ਼ਟ ਕੀਤਾ ਹੈ ਕਿ ਲੜਕੀ ਦੇ ਬਿਆਨਾ ’ਤੇ ਗੁਰਦਾਸਪੁਰ ਥਾਣੇ ਵਿੱਚ 2 ਜੁਲਾਈ ਨੂੰ ਧਾਰਾ 376 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਇਹ ਵੀ ਵੇਰਵਾ ਸਾਹਮਣੇ ਆਇਆ ਹੈ ਕਿ ਗੁਰਦਾਸਪੁਰ ਪੁਲਸ ਨੇ ਉਸਨੂੰ ਮੋਗਾ ਕੰਪਲੈਕਸ ਤੋਂ ਗਿ੍ਰਫਤਾਰ ਕੀਤਾ ਹੈ। ਇਸ ਟੀਮ ਦੀ ਕਾਰਵਾਈ ਵਿੱਚ ਡੀ.ਐਸ.ਪੀ ਹਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਕੌਰ ਵੀ ਸ਼ਾਮਲ ਸਨ। ਜਿਨਾਂ ਵੱਲੋਂ ਦੋਸ਼ੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਦੋਂ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਗੁਰਦਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸਦੀ ਜਾਂਚ ਅੰਮਿ੍ਰਤਸਰ ਤੋਂ ਹੋ ਰਹੀ ਹੈ। ਸਾਡੇ ਕੋਲ ਇਸਦੇ ਖਿਲਾਫ ਮਾਮਲਾ ਦਰਜ ਹੋਇਆ ਹੈ।ਬਾਕੀ ਹੋਰ ਮਾਮਲਾ ਅੰਮਿ੍ਰਤਸਰ ਵਿਖੇ ਅਮਲ ਵਿੱਚ ਲਿਆਂਦਾ ਜਾਵੇਗਾ।

1 thought on “ਪੰਜਾਬ ਪੁਲਸ ਦੀ ਖਾਕੀ ਹੋਈ ਬੇਦਾਗ, ਸ਼ਿਕਾਇਕਰਤਾ ਨੂੰ ਹੀ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ

Leave a Reply

Your email address will not be published. Required fields are marked *