ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ) – ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਅਧਾਰ ਕਾਰਡ ਜੋ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਵਿੱਚ ਜਰੂਰੀ ਦਸਤਾਵੇਜ ਹਨ ਨੂੰ ਅਪਡੇਸਨ ਕਰਵਾਉਣ ਸਬੰਧੀ ਮੁਹਿਮ ਜਲਾ ਗੁਰਦਾਸਪੁਰ ਵਿਚ ਹੋ ਗਈ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਐੱਸ.ਡੀ.ਐੱਮ ਡੇਰਾ ਬਾਬਾ ਨਾਨਕ ਸ. ਬਲਵਿੰਦਰ ਸਿੰਘ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਦਾ ਸਾਲ 2015 ਤੋਂ ਪਹਿਲਾ ਦਾ ਆਧਾਰ ਕਾਰਡ ਬਣਇਆ ਹੋਇਆ ਹੈ, ਉਹਨਾਂ ਲਈ ਆਪਣਾ ਆਧਾਰ ਕਾਰਡ ਅਪਡੇਟ ਕਰਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂ.ਡੀ.ਆਈ.ਡੀ. ਵੱਲੋ ਅਧਾਰ ਨਾਲ ਲਿੰਕ ਕੀਤੇ ਹੋਏ ਮੁਬਾਇਲ ਨੰਬਰ `ਤੇ ਵੀ ਐੱਸ.ਐੱਮ.ਐੱਸ ਭੇਜਣੇ ਸੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਵਿਅਕਤੀਆਂ ਦੇ ਅਧਾਰ ਕਾਰਡ ਸੰਨ 2015 ਤੋਂ ਪਹਿਲਾਂ ਦੇ ਬਣੇ ਹੋਏ ਹਨ, ਉਹ ਆਪਣੇ ਨਜਦੀਕੀ ਸੁਵਿਧਾ ਕੇਂਦਰ, ਅਧਾਰ ਕੇਂਦਰ ਜਾਂ ਪਿੰਡਾਂ/ਸ਼ਹਿਰਾਂ ਜਾਂ ਹੋਰ ਪਬਲਿਕ ਥਾਵਾਂ `ਤੇ ਅਧਾਰ ਮਸੀਨਾਂ `ਤੇ ਜਾ ਕੇ ਆਪਣਾ ਪਹਿਚਾਣ ਅਤੇ ਪਤੇ ਦਾ ਸਬੂਤ ਦੇ ਕੇ ਆਪਣੇ ਅਧਾਰ ਕਾਰਡ ਨੂੰ ਅਪਡੇਟ ਕਰਵਾ ਸਕਦੇ ਹਨ।


