ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)–ਪੰਜਾਬ ਪੁਲਸ ਵੱਲੋਂ ਹੈਲਪ ਲਾਈਨ ਨੰਬਰ 112 ਦਿੱਤਾ ਗਿਆ ਹੈ | ਜਿਸ ‘ਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰੇ ਤਾਂ ਇਸ ਨੰਬਰ ‘ਤੇ ਡਾਇਲ ਕੀਤਾ ਜਾਵੇ ਤਾਂ ਉਸ ਨੂੰ ਤੁਰੰਤ ਰਾਹਤ ਮਿਲਦੀ ਹੈ | ਇਸੇ ਤਰ੍ਹਾਂ ਹੀ ਅੰਮਿ੍ਤਸਰ ਤੋਂ ਇੱਕ ਵਿਅਕਤੀ ਨੇ ਉਕਤ ਨੰਬਰ ‘ਤੇ ਕਾਲ ਕਰਕੇ ਦੱਸਿਆ ਕਿ ਇੱਥੇ ਸਕੂਲ ਦੇ ਨੇੜੇ 90 ਸਾਲਾਂ ਦੀ ਇੱਕ ਬਜੁਰਗ ਔਰਤ ਮਿਲੀ ਹੈ, ਜੋ ਕਿ ਆਪਣੇ ਘਰ ਦਾ ਪਤਾ ਭੁੱਲ ਗਈ ਹੈ, ਉਸ ਨੂੰ ਆਪਣੇ ਘਰ ਪਹੁੰਚਾਇਆ ਜਾਵੇ | ਜਦੋਂ ਪੁਲਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਬਜੁਰਗ ਔਰਤ ਬਾਰੇ ਜਾਂਚ ਪੜ੍ਹਤਾਲ ਕੀਤੀ ਤਾਂ ਪੁਲਸ ਨੇ ਬੜੀ ਸੰਜੀਦਗੀ ਨਾਲ ਉਸ ਦੇ ਪਰਿਵਾਰ ਨੂੰ ਮਾਤਾ ਨੂੰ ਸਪੁਰਦ ਕੀਤਾ ਤਾਂ ਉਸਦੇ ਪਰਿਵਾਰ ਵਿੱਚ ਖੁਸ਼ੀਆ ਦਾ ਖੇੜਾ ਦੀ ਕੋਈ ਸੀਮਾ ਨਹੀਂ ਰਹੀ | ਉਨ੍ਹਾਂ ਪੁਲਸ ਦਾ ਬਹੁਤ ਧੰਨਵਾਦ ਕੀਤਾ |
ਇਹ ਖਬਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ |ਜਿਸ ਕਰਕੇ ਜੋਸ਼ ਨਿਊਜ਼ ਨੂੰ ਇਹ ਖਬਰ ਵੀ ਵਾਇਰਲ ਕਰਨੀ ਪੈ ਰਹੀ ਹੈ |