ਵਾਤਾਵਰਨ ਨੂੰ ਸਾਫ-ਸੁੱਥਰਾ ਰੱਖਣ ਵਿੱਚ ਬੇਲਰ ਨਿਭਾ ਰਹੇ ਅਹਿਮ ਭੂਮਿਕਾ

ਗੁਰਦਾਸਪੁਰ

ਕਲਾਨੌਰ ਦੇ ਵੱਖ-ਵੱਖ ਪਿੰਡਾਂ ਇੱਕੋਂ ਦਿਨ ਵਿੱਚ ਬੇਲਰਾਂ ਰਾਹੀ 73 ਏਕੜ ਪਰਾਲੀ ਕੀਤੀ ਇਕੱਠੀ
ਗੁਰਦਾਸਪੁਰ, 24 ਅਕਤੂਬਰ (ਸਰਬਜੀਤ ਸਿੰਘ)– ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਝੋਨੇ ਦੇ ਨਾੜ ਦੇ ਯੋਗ ਪ੍ਰਬੰਧਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵੱਖ-ਵੱਖ ਪਿੰਡਾਂ ਵਿਚੋਂ ਯੋਗ ਢੰਗ ਨਾਲ ਨਾੜ/ਪਰਾਲੀ ਇਕੱਠੀ (ਗੱਠਾਂ) ਕੀਤੀ ਜਾ ਰਹੀ ਹੈ।
ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਲਰਾਂ ਰਾਹੀ ਪਰਾਲੀ ਇੱਕਠੀ ਕਰਨ ਦਾ ਰੁਝਾਨ ਵਧਿਆ ਹੈ, ਜਿਸ ਨਾਲ ਪਰਾਲੀ ਨਾ ਸੜਨ ਕਰਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਫੀਡਬੈਕ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਵਲੋਂ ਵੱਖ- ਵੱਖ ਪਿੰਡਾਂ ਵਿੱਚ ਬੇਲਰਾਂ ਰਾਹੀ ਪਰਾਲੀ ਇੱਕਠੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆ ਬਲਾਕ ਕਲਾਨੌਰ ਵਿਖੇ ਬੀਤੀ 23 ਅਕਤੂਬਰ ਨੂੰ ਪਿੰਡ ਰੁਡਿਆਨਾ ਤੋਂ 15 ਏਕੜ, ਵਡਾਲਾ ਬੰਗਰ ਤੋਂ 25 ਏਕੜ, ਕਲਾਨੌਰ (ਚਾਰ) ਤੋਂ 15 ਏਕੜ ਅਤੇ ਡੇਅਰੀਵਾਲ ਤੋਂ 18 ਏਕੜ ਪਰਾਲੀ ਇਕੱਠੀ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਛੋਟੇ ਕਿਸਾਨ ਜੋ ਟਰੈਕਟਰ ਜਾਂ ਸੁਪਰਸੀਡਰ ਲੈਣ ਤੋਂ ਅਸਮਰੱਥ ਹਨ, ਉਨਾਂ ਕਿਸਾਨਾਂ ਲਈ ਬੇਲਰ ਨਾਲ ਪਰਾਲੀ ਸੰਭਾਲਣੀ ਬਹੁਤ ਵਧੀਆ ਰਸਤਾ ਹੈ। ਉਨਾਂ ਦੱਸਿਆ ਕਿ ਬੇਲਰ ਮਾਲਕ ਵਲੋਂ ਖੇਤਾਂ ਵਿਚੋ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ/ਨਾੜ ਨੂੰ ਅੱਗ ਨਾ ਲਗਾਉਣ। ਖੇਤੀਬਾੜੀ ਵਿਭਾਗ ਵਲੋਂ ਪਰਾਲੀ ਦੇ ਪ੍ਰਬੰਧਨ ਲਈ ਯੋਗ ਪ੍ਰਬੰਧ ਕੀਤੇ ਹਨ ਅਤੇ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਦੇ ਪ੍ਰਬੰਧਨ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰਬਰ 1800-180-1852 ‘ਤੇ ਸੰਪਰਕ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *