ਕੇਂਦਰ ਸਰਕਾਰ ਪੰਜਾਬ ਦੀ ਜਨਤਾ ਨੂੰ ਲੁੱਟਣ ਦੇ ਰਾਹ ਪਈ : ਹਰਜੀਤ ਸਿੰਘ ਕਾਹਲੋਂ
ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)–ਨੈਸ਼ਨਲ ਹਾਈਵੇ 354 ਕਲਾਨੌਰ ਗੁਰਦਾਸਪੁਰ ਮਾਰਗ ਤੇ ਪੈਂਦੇ ਅੱਡਾ ਖੈਹਿਰਾ ਕੋਟਲੀ ਟੋਲ ਵਿਖੇ ਲਗਾਏ ਜਾ ਰਹੇ ਟੋਲ ਪਲਾਜ਼ੇ ਦੇ ਨਿਰਮਾਣ ਨੂੰ ਰੋਕਣ ਲਈ ਬੁੱਧਵਾਰ ਨੂੰ ਧਰਨੇ ਦੇ ਤੀਸਰੇ ਦਿਨ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਗੁਰਮੁਖ ਸਿੰਘ ਬਲਾਕ ਪ੍ਰਧਾਨ ਅਤੇ ਨਾਜ਼ਰ ਸਿੰਘ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਧਰਨੇ ਵਿੱਚ ਪਾਲ ਸਿੰਘ, ਪ੍ਰਗਟ ਸਿੰਘ ਅਜੀਤ ਸਿੰਘ ਬਾਬਾ, ਰਣਜੀਤ ਸਿੰਘ ਹਰਜਿੰਦਰ ਸਿੰਘ, ਗੁਰਮੀਤ ਸਿੰਘ ਨਿਰਮਲ , ਰਘਬੀਰ ਸਿੰਘ , ਦਲਜੀਤ ਸਿੰਘ, ਅਸ਼ੋਕ ਕੁਮਾਰ , ਗੁਰਮੀਤ ਸਿੰਘ ਖੈਹਰਾ ਕੋਟਲੀ, ਪ੍ਰੀਤਮ ਸਿੰਘ ਸਵਰਨ ਸਿੰਘ ਧਾਰੀਵਾਲ ਧਰਨੇ ਤੇ ਬੈਠੇ। ਇਸ ਮੌਕੇ ਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਗੁਰਦੀਪ ਸਿੰਘ ਕਾਮਲਪੁਰ, ਜਮਹੂਰੀ ਕਿਸਾਨ ਸਭਾ ਵੱਲੋਂ ਹਰਜੀਤ ਸਿੰਘ ਕਾਹਲੋ, ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ, ਦਲਜੀਤ ਸਿੰਘ, ਸਾਬਕਾ ਸੈਨਿਕ ਸਘੰਰਸ਼ ਕਮੇਟੀ ਵੱਲੋਂ ਅਜਾਇਬ ਸਿੰਘ, ਪ੍ਰੇਮ ਸਿੰਘ ਸੂਬੇਦਾਰ , ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੱਲੋਂ ਸੁਖਵਿੰਦਰ ਸਿੰਘ ਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕੇਂਦਰ ਸਰਕਾਰ ਲੋਕਾਂ ਨੂੰ ਲੁਟਣ ਦੇ ਰਾਹ ਪਈ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਪੂਰੇ ਭਾਰਤ ਵਿੱਚ ਟੋਲ ਪਲਾਜਿਆਂ ਦੇ ਖਿਲਾਫ ਹਾਂ ਅਤੇ ਅਸੀਂ ਇਹ ਅਹਿਦ ਕਰਦੇ ਹਾਂ ਕਿ ਜਿਨ੍ਹਾਂ ਚਿਰ ਇਸ ਟੋਲ ਪਲਾਜੇ ਦੀ ਸਕੀਮ ਨੂੰ ਰੱਦ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਕਿਸਾਨ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਰਹੇਗਾ । ਇਸ ਮੌਕੇ ਸਵਰਨ ਸਿੰਘ ਕਲੇਰ, ਪ੍ਰੀਤਮ ਸਿੰਘ ਸੁਚੇਤਗੜ , ਬਲਵਿੰਦਰ ਸਿੰਘ , ਬਲਵਿੰਦਰ ਸਿੰਘ ਬਾਬਾ, ਹਰਭਜਨ ਸਤਿਨਾਮ ਸਿੰਘ ,ਚੰਨਣ ਸਿੰਘ ,ਦੀਪ ਸਿੰਘ ਅਤੇ ਸੁਰਿੰਦਰ ਸਿੰਘ, ਗੁਰਦੀਪ ਸਿੰਘ ਕਾਮਲਪੁਰ ਸਮੇਤ ਕਿਸਾਨ ਜਥੇਬੰਦੀਆਂ ਦੇ ਆਗੂ ਹਾਜਰ ਸਨ।


