ਬਟਾਲਾ, ਗੁਰਦਾਸਪੁਰ 5 ਦਸੰਬਰ (ਸਰਬਜੀਤ ਸਿੰਘ)– ਐਲੀਮੈਂਟਰੀ ਟੀਚਰ ਯੂਨੀਅਨ (ਰਜਿ. ) ਪੰਜਾਬ ਦਾ ਪੰਜਾਬ ਪੱਧਰੀ ਚੋਣ ਇਜਲਾਸ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਬੁਲਾਇਆ ਗਿਆ। ਜਿਸ ਵਿੱਚ ਹਰਪ੍ਰੀਤ ਸਿੰਘ ਪਰਮਾਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ।ਇਸ ਦੌਰਾਨ ਗੱਲਬਾਤ ਕਰਦਿਆਂ ਪਰਮਾਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਦੇ ਨਾਲ ਜੁੜੇ ਹਨ ਤੇ ਅਧਿਆਪਕਾਂ ਦੇ ਮਸਲਿਆਂ ਨੂੰ ਉਜਾਗਰ ਕਰਦੇ ਰਹੇ ਹਨ। ਉਨ੍ਹਾਂ ਦੁਆਰਾ ਜਥੇਬੰਦੀ ਨੂੰ ਦਿੱਤੀਆਂ ਗਈਆਂ ਸੇਵਾਵਾਂ ਸ਼ਲਾਘਾਯੋਗ ਹਨ। ਇਸ ਮੌਕੇ ਨਰੇਸ਼ ਪਨਿਆੜ ਸਰਪ੍ਰਸਤ ਈ.ਟੀ.ਯੂ. ਪੰਜਾਬ , ਲਖਵਿੰਦਰ ਸਿੰਘ ਸੇਖੋਂ ਪੰਜਾਬ ਪ੍ਰਧਾਨ ਬੀ ਪੀ ਈ ਓ ਵਿੰਗ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਪੰਕਜ ਅਰੋੜਾ, ਰਛਪਾਲ ਸਿੰਘ ਉਦੋਕੇ, ਸੁਖਦੀਪ ਸਿੰਘ ਜੋਲੀ, ਨਿਸ਼ਾਨ ਸਿੰਘ ਖਾਨਪੁਰ ਪ੍ਰਭਜੋਤ ਸਿੰਘ ਦੂਲਾ ਨੰਗਲ , ਗਗਨਦੀਪ ਸਿੰਘ ਪ੍ਰੈਸ ਸਕੱਤਰ ,ਦਲਜਿੰਦਰ ਸਿੰਘ ਸੰਧੂ ,ਜਸਪਿੰਦਰ ਬਸਰਾ ,ਮਲਕੀਤ ਸਿੰਘ ਕਾਹਨੂੰਵਾਨ ,ਜਸਵਿੰਦਰ ਸਿੰਘ , ਸਤਬੀਰ ਕਾਹਲੋਂ, ਭੁਪਿੰਦਰ ਸਿੰਘ ਦੇਓ, ਸੰਜੀਵ ਜੈਤੋਸਰਜਾ, ਰਜਿੰਦਰ ਭੰਬੋਈ, ਰਾਜੂ ਅਠਵਾਲ, ਨਰੇਸ਼ ਨਸੀਰਪੁਰ , ਜਤਿੰਦਰ ਢਡਿਆਲਾ, ਗੁਰਜੰਟ ਐਨੋਕੋਟ, ਭੁਪਿੰਦਰ ਪੱਡਾ ਆਦਿ ਨੇ ਸ. ਪਰਮਾਰ ਨੂੰ ਪੰਜਾਬ ਦਾ ਮੀਤ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ।


